ਪਿੰਡ ਧੰਦੋਈ ’ਚ ਬਲਵਿੰਦਰ ਸਿੰਘ ਲਾਡੀ ਨੇ ਰਾਸ਼ਨ ਕਿੱਟਾਂ ਵੰਡੀਆਂ
ਊਧਨਵਾਲ, 4 ਅਗਸਤ (ਪਰਗਟ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਵਾਸੀਆਂ ਲਈ ਸ਼ੁਰੂ ਕੀਤੀ ਮੇਰੀ ਰਸੋਈ ਤਹਿਤ ਸਕੀਮ ਅਧੀਨ ਪਿੰਡ ਧੰਦੋਈ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਦੇ ਸਰਪੰਚ ਲਖਬੀਰ ਸਿੰਘ ਦੀ ਅਗਵਾਈ ਵਿਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਇਹ ਇਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਆਟਾ-ਦਾਲ ਸਕੀਮ ਦੇ ਨਾਲ ਹੋਰ ਵਾਧਾ ਕਰਦਿਆਂ ਰਸੋਈ ਲਈ ਵੱਖਰੀ ਕਿੱਟ ਦਿੱਤੀ ਜਾ ਰਹੀ ਹੈ।
ਊਧਨਵਾਲ, 4 ਅਗਸਤ (ਪਰਗਟ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਵਾਸੀਆਂ ਲਈ ਸ਼ੁਰੂ ਕੀਤੀ ਮੇਰੀ ਰਸੋਈ ਤਹਿਤ ਸਕੀਮ ਅਧੀਨ ਪਿੰਡ ਧੰਦੋਈ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਦੇ ਸਰਪੰਚ ਲਖਬੀਰ ਸਿੰਘ ਦੀ ਅਗਵਾਈ ਵਿਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਇਹ ਇਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਆਟਾ-ਦਾਲ ਸਕੀਮ ਦੇ ਨਾਲ ਹੋਰ ਵਾਧਾ ਕਰਦਿਆਂ ਰਸੋਈ ਲਈ ਵੱਖਰੀ ਕਿੱਟ ਦਿੱਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਦਾ ਮੌਕਾ ਦਿੱਤਾ ਹੈ, ਜਿਸ ਪਰਿਵਾਰ ਦਾ ਕਾਰਡ ਨਹੀਂ ਬਣਿਆ, ਉਹ ਆਪਣਾ ਰਾਸ਼ਨ ਕਾਰਡ ਬਣਵਾ ਸਕਦਾ ਹੈ। ਇਸ ਮੌਕੇ ਸਰਪੰਚ ਲਖਬੀਰ ਸਿੰਘ, ਰਾਜਕਮਲ ਬੌਬੀ ਡੀਪੂ ਹੋਲਡਰ, ਹਰਕ੍ਰਿਸ਼ਨ ਸਿੰਘ, ਕੁਲਤਾਰ ਸਿੰਘ ਮੈਂਬਰ, ਬੂਟਾ ਸਿੰਘ ਬੇਲੀ ਮੈਂਬਰ, ਜਰਨੈਲ ਸਿੰਘ, ਅੰਮ੍ਰਿਤਪਾਲ ਸਿੰਘ, ਭਗਵੰਤ ਸਿੰਘ ਫ਼ੌਜੀ, ਕੁਲਦੀਪ ਸਿੰਘ ਫ਼ੌਜੀ, ਮਹਿੰਦਰਪਾਲ ਸਿੰਘ ਵਿੱਕੀ, ਸਰਦੂਲ ਸਿੰਘ, ਜਗਬੀਰ ਸਿੰਘ ਮੈਂਬਰ, ਨਿਰਮਲ ਕੌਰ, ਰਿੰਪੀ ਮੈਂਬਰ, ਸਰਬਜੀਤ ਕੌਰ ਮੈਂਬਰ, ਬਲਜਿੰਦਰ ਕੌਰ ਮੈਂਬਰ, ਦਲਜੀਤ ਸਿੰਘ ਬਹਾਦਰ ਹੁਸੈਨ, ਗੁਰਨਾਮ ਸਿੰਘ, ਪੀ.ਏ. ਡਿੰਪਲ ਆਦਿ ਹਾਜ਼ਰ ਸਨ।