ਪ੍ਰਤਾਪ ਸਿੰਘ ਬਾਜਵਾ ਕਦਰਾਂ-ਕੀਮਤਾਂ ਵਾਲੀ ਰਾਜਨੀਤੀ ਕਰਦੇ ਹਨ-ਫੈਜਉੱਲਾਚੱਕ/ਜੱਗਬੀਰ
ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੀਵਾਲੀਅਪਨ ਨਿਕਲ ਚੁੱਕਾ ਹੈ ਅਤੇ ਕਰਜ਼ਿਆਂ ਦੇ ਸਿਰ ’ਤੇ ਡੰਗ ਟਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਸਿੰਘ ਫੈਜਉੱਲਾਚੱਕ ਤੇ ਯੂਥ ਕਾਂਗਰਸੀ ਆਗੂ ਜੱਗਬੀਰ ਸਿੰਘ ਖਾਨਮਲੱਕ ਨੇ ਕੀਤਾ।
ਸ
ਸਤਵਿੰਦਰ ਸਿੰਘ ਫੈਜਉੱਲਾ ਚੱਕ ਅਤੇ ਯੂਥ ਆਗੂੂ ਜੱਗਬੀਰ ਸਿੰਘ ਖਾਨਮਲੱਕ।
05-08-2026
ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੀਵਾਲੀਅਪਨ ਨਿਕਲ ਚੁੱਕਾ ਹੈ ਅਤੇ ਕਰਜ਼ਿਆਂ ਦੇ ਸਿਰ ’ਤੇ ਡੰਗ ਟਪਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਸਿੰਘ ਫੈਜਉੱਲਾਚੱਕ ਤੇ ਯੂਥ ਕਾਂਗਰਸੀ ਆਗੂ ਜੱਗਬੀਰ ਸਿੰਘ ਖਾਨਮਲੱਕ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ੁਰੂੂ ਤੋਂ ਹੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਕਿ ਲੋਕਾਂ ਨੂੰ ਗੁੰਮਰਾਹ ਕਰ ਕੇ ਪੰਜਾਬ ਦੇ ਸਿਰ ਕਰਜ਼ਾ ਚਾੜਿਆ ਜਾ ਰਿਹਾ ਹੈ, ਜੋ ਕਿ ਹੁਣ ਸੱਚ ਜਨਤਾ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਮਾਣਯੋਗ ਹਾਈਕੋਰਟ ਤੱਕ ਨੇ ਮੁਲਾਜ਼ਮਾਂ ਦੇ ਰੋਕੇ ਹੋਏ ਡੀ.ਏ. ਨੂੰ ਦੇਣ ਲਈ ‘ਆਪ’ ਦੀ ਪੰਜਾਬ ਸਰਕਾਰ ਨੂੰ ਸਖਤ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਦੀ ਦਾਅਵੇਦਾਰੀ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਦੂਜੀਆਂ ਪਾਰਟੀਆਂ ’ਚੋਂ ਅਮੀਰ ਨੁਮਾਇੰਦਿਆਂ ਨੂੰ ਸ਼ਾਮਿਲ ਕਰ ਰਹੀ ਹੈ ਤੇ ਆਪਣੇ ਹੀ ਕਿਰਦਾਰ ਤੋਂਂ ਗਿਰਨ ਲੱਗ ਪਈ ਹੈ। ਉਕਤ ਨੇਤਾਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਕਦਰਾਂ-ਕੀਮਤਾਂ ਵਾਲੀ ਰਾਜਨੀਤੀ ਕਰਦੇ ਹਨ, ਜਿਸ ਕਰਕੇ ਹਲਕੇ ਦੇ ਲੋਕ ਹਰ ਵਾਰ ਉਨ੍ਹਾਂ ਨੂੰ ਹੀ ਜਿਤਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਵਿਧਾਨ ਸਭਾ ਚੋਣਾਂ 2027 ਵਿਚ ਫਿਰ ਤੋਂ ਪ੍ਰਤਾਪ ਸਿੰਘ ਬਾਜਵਾ ਹੀ ਜਿੱਤਣਗੇ।