06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨੀਟ ਤੇ ਜੇ.ਈ.ਈ. ’ਚ ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਿੰਸੀਪਲ ਅਨੀਤਾ ਅਰੋੜਾ ਸਨਮਾਨਿਤ

ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐਮ. ਐਸ.

Ad Position 21
No active advertisement
ਅਜੀਤ ਡੈਸਕ 05-08-2026
ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐਮ.ਐਸ. ਫੁੱਲ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਨੀਸ਼ ਸਿਸੋਦੀਆ, ਸਕੱਤਰ ਸਕੂਲ ਸਿੱਖਿਆ ਪੰਜਾਬ ਤੇ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਸਕੱਤਰ ਸਿੰਘ ਬੱਲ ਦੀ ਵਿਸ਼ੇਸ਼ ਹਾਜ਼ਰੀ ’ਚ ਨੀਟ ਤੇ ਜੇ.ਈ.ਈ. ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਸਕੂਲ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ ਗਿਆ। ਅਨੀਤਾ ਅਰੋੜਾ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਚੂੜੀਆਂ ਨੂੰ ਨੀਟ ਵਿਚੋਂ 6 ਤੇ ਜੇ.ਈ.ਈ. ਵਿਚੋਂ ਦੋ ਵਿਦਿਆਰਥਣਾਂ ਪਾਸ ਹੋਣ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ’ਤੇ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਅਨੀਤਾ ਅਰੋੜਾ ਵਲੋਂ ਇਹ ਸਨਮਾਨ ਸਮੂਹ ਅਧਿਆਪਕ ਸਾਥੀਆਂ ਨੂੰ ਸਮਰਪਿਤ ਕੀਤਾ ਗਿਆ। ਸਕੂਲ ਦੇ ਨੋਡਲ ਅਧਿਆਪਕ ਜਸਵਿੰਦਰ ਕੌਰ, ਸਰਬਜੀਤ ਕੌਰ ਸਕੂਲ ਦੇ ਹੁਣ ਮੌਜੂਦਾ ਨੋਡਲ ਹਨ ਤੇ ਪਹਿਲਾਂ ਵਰਿੰਦਰ ਕੌਰ ਤੇ ਸੁਮਨ ਰਾਣਾ ਬਦਲੀ ਤੋਂ ਪਹਿਲਾਂ ਸਕੂਲ ਦੇ ਨੋਡਲ ਸਨ। ਸਾਰੀ ਟੀਮ ਖਾਸ ਤੌਰ ਸਾਇੰਸ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਇਸ ਮੌਕੇ ਸਪਨਾ ਕਟਾਰੀਆ, ਰੀਟਾ ਰਾਣੀ, ਜਸਪਿੰਦਰ ਕੌਰ, ਸਰਬਜੀਤ ਕੌਰ, ਮੀਨਾਕਸ਼ੀ, ਜਸਵਿੰਦਰ ਕੌਰ, ਸੀਮਾ ਸ਼ਰਮਾ, ਜੋਤੀ ਬਾਲਾ, ਅਲਕਾ ਰਾਣੀ, ਅਮਰਬੀਰ ਸਿੰਘ, ਰਿਤੂ ਰਾਣੀ, ਇੰਦੂ ਬਾਲਾ, ਅਮਨਦੀਪ ਕੌਰ, ਕਵਲਪ੍ਰੀਤ ਕੌਰ, ਕਰਮਜੀਤ ਕੌਰ, ਨਵਨੀਤ ਦੁੱਗਲ, ਮੀਨਾਕਸ਼ੀ ਸ਼ਰਮਾ, ਸੰਦੀਪ ਸਿੰਘ, ਜਗਵਿੰਦਰਜੀਤ ਸਿੰਘ, ਨੀਰੂ ਬਾਲਾ, ਅਮਨਪ੍ਰੀਤ ਕੌਰ, ਰੀਤੂ ਬਾਲਾ, ਸ਼ੈਲੀ ਸੈਨੀ, ਸੋਨਾਲੀ, ਪੂਨਮ, ਸੰਦੀਪ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਨਵਨੀਤ ਕੌਰ, ਲਖਵਿੰਦਰ ਕੌਰ, ਇੰਦਰਜੀਤ ਕੌਰ, ਕਰਮਜੀਤ ਕੌਰ, ਵਿਸ਼ਾਲ ਕੁਮਾਰ ਅਤੇ ਕਵਲਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਮਿੱਟੀ ਪੁਟਵਾਉਣ ’ਤੇ ਸਰਪੰਚ ਵਿਰੁੱਧ ਕਾਰਵਾਈ ਦੀ ਮੰਗ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ’ਚ ਹੋਏ ਫੈਸਲੇ ਨੂੰ ਲਾਗੂ ਕਰਕੇ ਨੇਕ ਨੀਅਤ ਦਾ ਸਬੂਤ ਦੇਵੇ-ਲੋਧੀਪੁਰੀਆ
Ad Position 24
No active advertisement