06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੋਟਲਾਂ, ਢਾਬਿਆਂ ’ਤੇ ਨਾਜਾਇਜ ਸ਼ਰਾਬ ਪਿਲਾਉਣ ਨਾਲ ਸਰਕਾਰ ਨੂੰ ਹੋ ਰਿਹਾ ਲੱਖਾਂ ਦਾ ਨੁਕਸਾਨ

ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਐਕਸਾਇਜ਼ ਵਿਭਾਗ ਗੁਰਦਾਸਪੁਰ ਦੀ ਅਣਗਹਿਲੀ ਕਾਰਨ ਗੁਰਦਾਸਪੁਰ ਸ਼ਹਿਰ ’ਚ ਵੱਡੇ ਪੱਧਰ ’ਤੇ ਹੋਟਲਾਂ, ਢਾਬਿਆਂ ਅਤੇ ਰੇਹੜੀਆਂ ’ਤੇ ਸ਼ਰੇਆਮ ਨਾਜਾਇਜ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ਨਾਲ ਪੰਜਾਬ ਸਰਕਾਰ ਤੇ ਐਕਸਾਇਜ ਵਿਭਾਗ ਨੂੰ ਨਿੱਤ ਭਾਰੀ ਚੂਨਾ ਲੱਗ ਰਿਹਾ ਹੈ। ਜਦੋਂ ਕਿ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ।

Ad Position 21
No active advertisement
ਅਜੀਤ ਡੈਸਕ 05-08-2026
ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਐਕਸਾਇਜ਼ ਵਿਭਾਗ ਗੁਰਦਾਸਪੁਰ ਦੀ ਅਣਗਹਿਲੀ ਕਾਰਨ ਗੁਰਦਾਸਪੁਰ ਸ਼ਹਿਰ ’ਚ ਵੱਡੇ ਪੱਧਰ ’ਤੇ ਹੋਟਲਾਂ, ਢਾਬਿਆਂ ਅਤੇ ਰੇਹੜੀਆਂ ’ਤੇ ਸ਼ਰੇਆਮ ਨਾਜਾਇਜ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ਨਾਲ ਪੰਜਾਬ ਸਰਕਾਰ ਤੇ ਐਕਸਾਇਜ ਵਿਭਾਗ ਨੂੰ ਨਿੱਤ ਭਾਰੀ ਚੂਨਾ ਲੱਗ ਰਿਹਾ ਹੈ। ਜਦੋਂ ਕਿ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ। ਜਿਕਰਯੋਗ ਹੈ ਕਿ ਐਕਸਾਇਜ਼ ਵਿਭਾਗ ਵਲੋਂ ਖਾਨਾਪੂਰਤੀ ਲਈ ਛਾਪੇਮਾਰੀ ਮੁਹਿੰਮ ਚਲਾਈ ਜਾਂਦੀ ਹੈ ਤੇ ਬਾਅਦ ’ਚ ਠੁੱਸ ਹੋ ਕਿ ਰਹਿ ਜਾਂਦੀ ਹੈ, ਜਿਸ ਨਾਲ ਮੁੜ ਤੋਂ ਨਾਜਾਇਜ ਸ਼ਰਾਬ ਪਿਲਾਉਣ ਦਾ ਧੰਦਾ ਨਿਰੰਤਰ ਜਾਰੀ ਹੋ ਜਾਂਦਾ ਹੈ। ਖਾਸ ਕਰਕੇ ਗੁਰਦਾਸਪੁਰ ਸ਼ਹਿਰ ਦੇ ਡਾਕਖਾਨਾ ਚੌਕ, ਮੱਛੀ ਮਾਰਕੀਟ, ਕਾਹਨੂੰਵਾਨ ਚੌਕ, ਕਲਾਨੌਰ ਰੋਡ, ਪੁਰਾਣੀ ਚੁੰਗੀ, ਘਰਾਲਾ ਮੋੜ ਸਮੇਤ ਅਨੇਕਾਂ ਸੜਕਾਂ ’ਤੇ ਲੱਗੀਆਂ ਰੇਹੜੀਆਂ ’ਤੇ ਵੀ ਇਹ ਧੰਦਾ ਜੋਰਾਂ ਨਾਲ ਚੱਲ ਰਿਹਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਜਿਥੇ ਹੋਟਲਾਂ, ਢਾਬਿਆਂ ’ਤੇ ਸ਼ਰਾਬ ਪਿਲਾਈ ਜਾਂਦੀ ਹੈ, ਉਥੇ ਸਫਾਈ ਦਾ ਮਾੜਾ ਹਾਲ ਹੈ ਤੇ ਲੋਕ ਬਿਮਾਰੀਆਂ ਦੀ ਗ੍ਰਿਫਤ ਵਿਚ ਫਸ ਰਹੇ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਐਕਸਾਇਜ਼ ਵਿਭਾਗ ਇਸ ਧੰਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਦੇਖਿਆ ਜਾਵੇ ਤਾਂ ਪਠਾਨਕੋਟ, ਮੁਕੇਰੀਆਂ ਤੇ ਅੰਮ੍ਰਿਤਸਰ ਤੋਂ ਇਲਾਵਾ ਹਿਮਾਚਲ ਵਿਚ ਸਸਤੀ ਸ਼ਰਾਬ ਮਿਲ ਰਹੀ ਹੈ ਤੇ ਗੁਰਦਾਸਪੁਰ ਦੇ ਠੇਕੇਦਾਰ ਮਹਿੰਗੀ ਸ਼ਰਾਬ ਵੇਚ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰ ਰਹੇ ਹਨ। ਜਦੋਂ ਕਿ ਸ਼ਰਾਬ ਮਹਿੰਗੀ ਹੋਣ ਕਾਰਨ ਲੋਕ ਘਟੀਆ ਸ਼ਰਾਬ ਪੀਣ ਲਈ ਮਜਬੂਰ ਹਨ। ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰ ਇਸ ਸਮੇਂ ਗੁਰਦਾਸਪੁਰ ਅੰਦਰ ਮਹਿਕਮੇ ਦੀ ਕਥਿਤ ਮਿਲੀਭੁਗਤ ਨਾਲ ਚੰਗੀ ਚੋਖੀ ਕਮਾਈ ਕਰ ਰਹੇ ਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਰੇਟਾਂ ਤੋਂ ਕਾਫੀ ਗੁਣਾਂ ਮਹਿੰਗੀ ਸ਼ਰਾਬ ਵਿਕ ਰਹੀ ਹੈ। ਇਹ ਮਾਮਲਾ ਐਕਸਾਇਜ ਵਿਭਾਗ ਦੇ ਧਿਆਨ ਹਿਤ ਹੋਣ ਦੇ ਬਾਵਜੂਦ ਉਹ ਕਾਰਵਾਈ ਕਰਨ ਤੋਂ ਅਸਮਰਥ ਹੈ। ਲੋਕਾਂ ਨੇ ਪੰਜਾਬ ਸਰਕਾਰ ਦੇ ਐਕਸਾਇਜ ਮੰਤਰੀ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਸ਼ਹਿਰ ਅੰਦਰ ਵਿੱਕ ਰਹੀ ਮਹਿੰਗੀ ਸ਼ਰਾਬ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਸਾਹਮਣੇ ਘਪਲਾ ਨਸ਼ਰ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਮੇਰੀ ਪਹਿਲੀ ਤਰਜੀਹ-ਹਰਪ੍ਰੀਤ ਸਿੰਘ ਹੈਪੀ ਪੰਨੂੰ ਅਗਲੀ ਖ਼ਬਰ ਪੰਚਾਇਤੀ ਜ਼ਮੀਨ ’ਚੋਂ ਨਾਜਾਇਜ਼ ਮਿੱਟੀ ਪੁਟਵਾਉਣ ’ਤੇ ਸਰਪੰਚ ਵਿਰੁੱਧ ਕਾਰਵਾਈ ਦੀ ਮੰਗ
Ad Position 24
No active advertisement