ਬੇਰਿੰਗ ਕਾਲਜ ਐਮ. ਏ. ਪੰਜਾਬੀ ਦੀ ਵਿਦਿਆਰਥਣ ਨਵਨੀਤ ਕੌਰ ਨੇ ਤੀਜੀ ਮੈਰਿਟ ਹਾਸਿਲ ਕੀਤੀ
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪ੍ਰਬੰਧਕੀ ਕਮੈਟੀ ਦੇ ਕਨਵੀਨਰ ਡਾ. ਜੇ.
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪ੍ਰਬੰਧਕੀ ਕਮੈਟੀ ਦੇ ਕਨਵੀਨਰ ਡਾ. ਜੇ.ਪੀ. ਸਿੰਘ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਦੇ ਯੋਗ ਮਾਰਗ ਦਰਸ਼ਨ ਸਦਕਾ ਐਮ.ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਮੀਡੀਆ ਕਨਵੀਨਰ ਪ੍ਰੋ. ਰਮਨਦੀਪ ਕੌਰ ਤੇ ਦਫ਼ਤਰ ਸੁਪਰੀਡੇਂਟ ਮਿ. ਰੋਬਿਨ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਲਈਆਂ ਗਈਆਂ ਸਮੈਸ਼ਟਰ ਪ੍ਰੀਖਿਆਵਾਂ ਵਿਚੋਂ ਬੇਰਿੰਗ ਦੀ ਹੋਣਹਾਰ ਵਿਦਿਆਰਥਣ ਨਵਨੀਤ ਕੌਰ ਪੁੱਤਰ ਰੂਪ ਸਿੰਘ ਨੇ ਓਵਰਆਲ ਤੀਜੀ ਮੈਰਿਟ ਪੁਜੀਸ਼ਨ ਹਾਸਲ ਕਰਕੇ ਕਾਲਜ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਪਹੁੰਚਣ ’ਤੇ ਕਾਲਜ ਪ੍ਰਬੰਧਕੀ ਟੀਮ ਡਾ. ਜੇ.ਪੀ. ਸਿੰਘ, ਡਾ. ਅਮਿਤਾ ਤੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਡਾ. ਜਤਿੰਦਰ ਕੌਰ, ਪ੍ਰੋ. ਰਮਨਦੀਪ ਕੌਰ ਤੇ ਡਾ. ਪਵਨਦੀਪ ਕੌਰ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ।