06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਮਲਜੀਤ ਚਾਵਲਾ ਨੂੰ ਸਦਮਾ-ਸਹੁਰੇ ਦਾ ਦਿਹਾਂਤ

ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਕਮਲਜੀਤ ਚਾਵਲਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਸਹੁਰਾ ਡਾ: ਤਿਲਕ ਰਾਜ (85) ਸਾਬਕਾ ਏ. ਐਮ.

Ad Position 21
No active advertisement
ਅਜੀਤ ਡੈਸਕ 05-08-2026
ਗੁਰਦਾਸਪੁਰ, 4 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਕਮਲਜੀਤ ਚਾਵਲਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਸਹੁਰਾ ਡਾ: ਤਿਲਕ ਰਾਜ (85) ਸਾਬਕਾ ਏ.ਐਮ.ਸੀ ਸੂਬੇਦਾਰ ਵਾਸੀ ਮੰਦਰਾਵਾਲ ਨਜ਼ਦੀਕ ਰਮਦਾਸ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿਛੇ 2 ਪੁੱਤਰ ਤੇ ਦੋ ਪੁੱਤਰੀਆਂ ਛੱਡ ਗਈ। ਉਨ੍ਹਾਂ ਦਾ ਵੱਡਾ ਬੇਟਾ ਹਰਦੀਪ ਸਿੰਘ ਪੁਲਿਸ ਇੰਸਪੈਕਟਰ ਤੇ ਛੋਟਾ ਕੁਲਦੀਪ ਸਿੰਘ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਆਗੂਆਂ ਜਿਨ੍ਹਾਂ ਵਿਚ ਮਨਮੋਹਨ ਸਿੰਘ ਪੱਖੋਕੇ, ਦਲਬੀਰ ਸਿੰਘ ਸਰਪੰਚ ਭਟੋਇਆ ਮੈਂਬਰ ਪੀ.ਏ.ਸੀ ਸ਼੍ਰੋਮਣੀ ਅਕਾਲੀ ਦਲ (ਬ), ਭੁਪਿੰਦਰ ਸਿੰਘ ਜਕੜੀਆ ਸਰਕਲ ਪ੍ਰਧਾਨ ਸਾਹੋਵਾਲ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਲਾਲੀਆ, ਨਵਜੋਤ ਸਿੰਘ ਸੈਣੀ ਇੰਚਾਰਜ ਆਈ.ਟੀ ਵਿੰਗ ਦੀਨਾਨਗਰ, ਹਰਦੀਪ ਸਿੰਘ ਮੇਘੀਆਂ ਤੋਂ ਇਲਾਵਾ ਹੋਰ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਜੈਬ ਸਿੰਘ ਸਰਕਲ ਪ੍ਰਧਾਨ ਕਲੀਚਪੁਰ, ਹਰਪ੍ਰੀਤ ਸਿੰਘ ਸੈਣੀ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਗੁਰਮੇਜ ਸਿੰਘ ਆਦਿ ਹਾਜ਼ਰ ਸਨ। ਕਮਲਜੀਤ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਭੰਡਾਰਾ ਸਾਹਿਬ ਗੁਰਦੁਆਰਾ ਨਜ਼ਦੀਕ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ 12 ਅਗਸਤ ਨੂੰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ 77ਵੀਆਂ ਜ਼ੋਨਲ ਖੇਡਾਂ ਦੇ ਗਤਕਾ ਮੁਕਾਬਲਿਆਂ ’ਚ ਸ੍ਰੀ ਦਸਮੇਸ਼ ਸਕੂਲ ਕਾਦੀਆਂ ਦਾ ਪਹਿਲਾ ਸਥਾਨ ਅਗਲੀ ਖ਼ਬਰ ਬੇਰਿੰਗ ਕਾਲਜ ਐਮ. ਏ. ਪੰਜਾਬੀ ਦੀ ਵਿਦਿਆਰਥਣ ਨਵਨੀਤ ਕੌਰ ਨੇ ਤੀਜੀ ਮੈਰਿਟ ਹਾਸਿਲ ਕੀਤੀ
Ad Position 24
No active advertisement