05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੈਰੋਇਨ, ਡਰੱਗ ਮਨੀ ਤੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ

ਤਾਰਾਗੜ੍ਹ, 4 ਅਗਸਤ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਨੇ 15 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਇਕ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ । ਥਾਣਾ ਮੁਖੀ ਐਸ.

Ad Position 21
No active advertisement
ਅਜੀਤ ਡੈਸਕ 05-08-2026
ਤਾਰਾਗੜ੍ਹ, 4 ਅਗਸਤ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਨੇ 15 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਇਕ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ । ਥਾਣਾ ਮੁਖੀ ਐਸ.ਐਚ.ਓ. ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪੁਲਿਸ ਟੀਮ ਗਸ਼ਤ ਦੌਰਾਨ ਅਦਾਲਤਗੜ੍ਹ ਨਾਕੇ ਨੇੜੇ ਰਾਵੀ ਦਰਿਆ ਕੋਲ ਪਹੁੰਚੀ ਤਾਂ ਕੱਚੇ ਰਸਤੇ ’ਤੇ ਇਕ ਵਿਅਕਤੀ ਮੋਟਰਸਾਈਕਲ ਨਾਲ ਖੜ੍ਹਾ ਦਿਖਾਈ ਦਿੱਤਾ । ਪੁਲਿਸ ਟੀਮ ਨੂੰ ਆਪਣੇ ਵੱਲ ਆਉਂਦਾ ਦੇਖ ਉਸ ਨੇ ਮੋਟਰਸਾਈਕਲ ਸਟਾਰਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ । ਭੱਜਦੇ ਸਮੇਂ ਉਸ ਨੇ ਆਪਣੀ ਨਿਕਰ ਦੀ ਸੱਜੀ ਜੇਬ ’ਚੋਂ ਇਕ ਭਾਰਾ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਝਾੜੀਆਂ ਵਿਚ ਸੁੱਟ ਦਿੱਤਾ । ਇਸ ਦੌਰਾਨ ਉਸ ਦਾ ਮੋਟਰਸਾਈਕਲ ਅਚਾਨਕ ਬੰਦ ਹੋ ਗਿਆ । ਏ.ਐਸ.ਆਈ. ਸੁਰਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਆਧਾਰ ‘ਤੇ ਮੁਲਜ਼ਮ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ । ਮੁਲਜ਼ਮ ਦੀ ਪਹਿਚਾਣ ਪਿੰਡ ਦਰਸੋਪੁਰ ਥਾਣਾ ਤਾਰਾਗੜ੍ਹ ਜੀਵਨ ਸਿੰਘ ਵਜੋਂ ਹੋਈ । ਉਸ ਵਲੋਂ ਸੁੱਟੇ ਗਏ ਲਿਫ਼ਾਫੇ ਨੂੰ ਖੋਲ੍ਹਣ ‘ਤੇ ਉਸ ਵਿਚੋਂ ਹੈਰੋਇਨ ਬਰਾਮਦ ਹੋਈ । ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕਰਨ ‘ਤੇ ਹੈਰੋਇਨ ਹੋਣ ਦੀ ਪੁਸ਼ਟੀ ਹੋਈ । ਇਲੈਕਟ੍ਰਾਨਿਕ ਕੰਡੇ ਨਾਲ ਤੋਲਣ ‘ਤੇ ਮੋਮੀ ਲਿਫ਼ਾਫੇ ਸਮੇਤ ਕੁੱਲ 15 ਗ੍ਰਾਮ ਹੈਰੋਇਨ ਮਿਲੀ । ਇਸ ਤੋਂ ਬਾਅਦ ਮੁਲਜ਼ਮ ਦੀ ਪੈਂਟ ਦੀ ਸੱਜੀ ਜੇਬ ਦੀ ਤਲਾਸ਼ੀ ਦੌਰਾਨ 300 ਰੁਪਏ ਡਰੱਗ ਮਨੀ ਬਰਾਮਦ ਹੋਈ । ਪੁਲਿਸ ਨੇ ਮੁਲਜ਼ਮ ਦਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ । ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਇੰਡੇਨ ਗੈਸ ਉਪਭੋਗਤਾ ਆਪਣਾ ਕੇ.ਵਾਈ.ਸੀ. ਜ਼ਰੂਰ ਕਰਵਾਉਣ-ਰੋਹਿਤ ਗੁਪਤਾ ਅਗਲੀ ਖ਼ਬਰ ਪੰਜਾਬ ’ਚ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਬਣੇਗੀ-ਦੌਲਤਪੁਰ
Ad Position 24
No active advertisement