ਇੰਡੇਨ ਗੈਸ ਉਪਭੋਗਤਾ ਆਪਣਾ ਕੇ.ਵਾਈ.ਸੀ. ਜ਼ਰੂਰ ਕਰਵਾਉਣ-ਰੋਹਿਤ ਗੁਪਤਾ
ਸੁਜਾਨਪੁਰ, 4 ਅਗਸਤ (ਜਗਦੀਪ ਸਿੰਘ)-ਸਾਰੇ ਹੀ ਇੰਡੇਨ ਉਪਭੋਗਤਾ ਜੋ ਕਿ ਜ਼ਿਲ੍ਹਾ ਪਠਾਨਕੋਟ ਦੀ ਕਿਸੇ ਵੀ ਇੰਡੇਨ ਗੈਸ ਏਜੰਸੀ ਨਾਲ ਜੁੜੇ ਹੋਏ ਹਨ । ਉਨ੍ਹਾਂ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਆਪਣਾ ਕੇ.
ਸੁਜਾਨਪੁਰ, 4 ਅਗਸਤ (ਜਗਦੀਪ ਸਿੰਘ)-ਸਾਰੇ ਹੀ ਇੰਡੇਨ ਉਪਭੋਗਤਾ ਜੋ ਕਿ ਜ਼ਿਲ੍ਹਾ ਪਠਾਨਕੋਟ ਦੀ ਕਿਸੇ ਵੀ ਇੰਡੇਨ ਗੈਸ ਏਜੰਸੀ ਨਾਲ ਜੁੜੇ ਹੋਏ ਹਨ । ਉਨ੍ਹਾਂ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਆਪਣਾ ਕੇ.ਵਾਈ.ਸੀ. ਜਲਦ ਕਰਵਾਉਣ । ਉਕਤ ਗੱਲਾਂ ਦਾ ਪ੍ਰਗਟਾਵਾ ਪਠਾਨਕੋਟ ਏਰੀਆ ਮੈਨੇਜਰ ਰੋਹਿਤ ਗੁਪਤਾ ਨੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਨੇ ਕਿਹਾ ਕਿ ਸਾਰੇ ਹੀ ਜ਼ਿਲ੍ਹੇ ਦੇ ਉਪਭੋਗਤਾ ਜੋ ਕਿ ਇੰਡੇਨ ਗੈਸ ਨਾਲ ਸਬੰਧਿਤ ਹਨ, 16 ਅਗਸਤ ਤੋਂ ਪਹਿਲਾਂ-ਪਹਿਲਾਂ ਆਪਣਾ ਕੇ.ਵਾਈ.ਸੀ. ਕਰਵਾਉਣ ਤਾਂ ਜੋ ਉਨ੍ਹਾਂ ਨੂੰ ਗੈਸ ਲੈਣ ਵਿਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਕੇ.ਵਾਈ.ਸੀ. ਕਰਵਾਉਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਵਲੋਂ ਅਪੀਲ ਹੈ ਕਿ ਸਾਰੇ ਹੀ ਉਪਭੋਗਤਾ ਆਪਣਾ ਕੇ.ਵਾਈ.ਸੀ. ਆਨਲਾਈਨ ਜਾਂ ਜਿਸ ਗੈਸ ਏਜੰਸੀ ਦੇ ਨਾਲ ਵੀ ਉਹ ਸੰਬੰਧਿਤ ਹਨ, ਉੱਥੇ ਜਾ ਕੇ ਕੇ.ਵਾਈ.ਸੀ. ਕਰਵਾਉਣ।