05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਥਾਣਾ ਕਾਦੀਆਂ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਕਾਰ ਸਵਾਰ ਕੋਲੋਂ 84 ਬੋਤਲਾਂ ਵਿਸਕੀ ਬਰਾਮਦ

ਕਾਦੀਆਂ, 4 ਅਗਸਤ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਪਾਸੋਂ 84 ਬੋਤਲਾਂ ਨਾਜਾਇਜ਼ ਵਿਸਕੀ ਦੀਆਂ ਬਰਾਮਦ ਕੀਤੀਆਂ ਹਨ। ਥਾਣਾ ਕਾਦੀਆਂ ਦੇ ਐੱਸ.

Ad Position 21
No active advertisement
ਅਜੀਤ ਡੈਸਕ 05-08-2026
ਕਾਦੀਆਂ, 4 ਅਗਸਤ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਪਾਸੋਂ 84 ਬੋਤਲਾਂ ਨਾਜਾਇਜ਼ ਵਿਸਕੀ ਦੀਆਂ ਬਰਾਮਦ ਕੀਤੀਆਂ ਹਨ। ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਛਪਾਲ ਸਿੰਘ ਸਮੇਤ ਪੁਲਿਸ ਫੋਰਸ ਵਲੋਂ ਹਰਚੋਵਾਲ ਰੋਡ ’ਤੇ ਗਰੀਨ ਨਰਸਰੀ ਕੋਲ ਨਾਕਾਬੰਦੀ ਕੀਤੀ ਹੋਈ ਸੀ, ਤਾਂ ਇਕ ਆਲਟੋ ਕਾਰ ਸਵਾਰ ਨੂੰ ਜਦੋਂ ਰੋਕਿਆ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 84 ਬੋਤਲਾਂ ਨਾਜਾਇਜ਼ ਸਕੈਚ ਵਿਸਕੀ ਬਰਾਮਦ ਹੋਈਆਂ। ਕਥਿਤ ਦੋਸ਼ੀ ਦੀ ਪਛਾਣ ਅਸ਼ਵਨੀ ਸ਼ਰਮਾ ਪੁੱਤਰ ਭਗਵਾਨ ਦਾਸ ਸ਼ਰਮਾ ਵਾਸੀ 88 ਫੁੱਟ ਰੋਡ ਸੰਧੂ ਕਾਲੋਨੀ ਮਜੀਠਾ ਰੋਡ ਅੰਮ੍ਰਿਤਸਰ ਦੱਸੀ ਗਈ ਹੈ। ਦੋਸ਼ੀ ਨੂੰ ਉਸ ਦੀ ਆਲਟੋ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਕਾਦੀਆਂ ਅੰਦਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਬੂਟੇ ਵੰਡੇ ਅਗਲੀ ਖ਼ਬਰ 21 ਸਬ ਏਰੀਆ ’ਚ ਮਹਿਲਾ ਮਜ਼ਦੂਰ ਨਾਲ ਬਦਸਲੂਕੀ ਮਾਮਲੇ ਦਾ ਨਿਪਟਾਰਾ ਯੂਨੀਅਨ ਨੇ ਕਿਹਾ, ਸੰਘਰਸ਼ ਨਾਲ ਮਿਲੀ ਜਿੱਤ
Ad Position 24
No active advertisement