05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਹਿਲੀ ਵਾਰ ਪਠਾਨਕੋਟ ਜ਼ਿਲ੍ਹੇ ਦੀ ਮਹਿਲਾ ਆਗੂ ਐਡਵੋਕੇਟ ਮੀਨਾ ਤਰਨਾਚ ਭਾਜਪਾ ਪੰਜਾਬ ਦੀ ਪ੍ਰਦੇਸ਼ ਸਕੱਤਰ ਨਿਯੁਕਤ

ਪਠਾਨਕੋਟ, 4 ਅਗਸਤ (ਸੁਮਿਤ)-ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਐਡਵੋਕੇਟ ਮੀਨਾ ਤਰਨਾਚ ਨੂੰ ਭਾਜਪਾ ਪੰਜਾਬ ਦੀ ਪ੍ਰਦੇਸ਼ ਸਕੱਤਰ ਨਿਯੁਕਤ ਕੀਤਾ ਹੈ । ਇਸ ਨਿਯੁਕਤੀ ਨਾਲ ਉਹ ਪਠਾਨਕੋਟ ਜ਼ਿਲ੍ਹੇ ਦੀ ਪਹਿਲੀ ਮਹਿਲਾ ਆਗੂ ਬਣ ਗਈ ਹੈ, ਜਿਸ ਨੂੰ ਪਾਰਟੀ ਵਲੋਂ ਪ੍ਰਦੇਸ਼ ਸਕੱਤਰ ਵਰਗੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ।

Ad Position 21
No active advertisement
ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੁਮਿਤ)-ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਐਡਵੋਕੇਟ ਮੀਨਾ ਤਰਨਾਚ ਨੂੰ ਭਾਜਪਾ ਪੰਜਾਬ ਦੀ ਪ੍ਰਦੇਸ਼ ਸਕੱਤਰ ਨਿਯੁਕਤ ਕੀਤਾ ਹੈ । ਇਸ ਨਿਯੁਕਤੀ ਨਾਲ ਉਹ ਪਠਾਨਕੋਟ ਜ਼ਿਲ੍ਹੇ ਦੀ ਪਹਿਲੀ ਮਹਿਲਾ ਆਗੂ ਬਣ ਗਈ ਹੈ, ਜਿਸ ਨੂੰ ਪਾਰਟੀ ਵਲੋਂ ਪ੍ਰਦੇਸ਼ ਸਕੱਤਰ ਵਰਗੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ । ਐਡਵੋਕੇਟ ਮੀਨਾ ਤਰਨਾਚ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ’ਚ ਸਰਗਰਮ ਭੂਮਿਕਾ ਨਿਭਾਅ ਰਹੀ ਹੈ । ਉਹ ਪਹਿਲਾਂ ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਪਠਾਨਕੋਟ ਜ਼ਿਲ੍ਹਾ ਕਾਰਜਕਾਰਨੀ ਦੀ ਮੈਂਬਰ ਤੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਦੇ ਚੁੱਕੀ ਹੈ । ਆਪਣੀ ਨਿਯੁਕਤੀ ‘ਤੇ ਖੁਸ਼ੀ ਜਤਾਉਂਦਿਆਂ ਮੀਨਾ ਤਰਨਾਚ ਨੇ ਭਾਜਪਾ ਦੇ ਕੇਂਦਰੀ ਅਤੇ ਪ੍ਰਦੇਸ਼ ਲੀਡਰਸ਼ਿਪ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਹੈ, ਉਸ ‘ਤੇ ਉਹ ਪੂਰੀ ਨਿਸ਼ਠਾ ਤੇ ਸਮਰਪਣ ਨਾਲ ਖਰਾ ਉਤਰਣ ਦਾ ਯਤਨ ਕਰੇਗੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਲਕਸ਼ ਸੂਬੇ ਭਰ ’ਚ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ, ਮਹਿਲਾਵਾਂ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਾ ਅਤੇ ਲੋਕ ਸੇਵਾ ਦੇ ਕੰਮਾਂ ਨੂੰ ਪਹਿਲ ਦੇਣਾ ਰਹੇਗਾ । ਭਾਜਪਾ ਦੇ ਵਰਕਰਾਂ ਤੇ ਸਮਰਥਕਾਂ ਨੇ ਉਨ੍ਹਾਂ ਦੀ ਨਿਯੁਕਤੀ ‘ਤੇ ਖੁਸ਼ੀ ਜਤਾਉਂਦਿਆਂ ਇਸ ਨੂੰ ਪਠਾਨਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ । ਪਾਰਟੀ ਆਗੂਆਂ ਨੇ ਕਿਹਾ ਕਿ ਮੀਨਾ ਤਰਨਾਚ ਦੇ ਵਿਸ਼ਾਲ ਸੰਗਠਨਾਤਮਿਕ ਤਜਰਬੇ ਦਾ ਲਾਭ ਪੂਰੇ ਪੰਜਾਬ ’ਚ ਭਾਜਪਾ ਨੂੰ ਮਿਲੇਗਾ ਤੇ ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਨੂੰ ਨਵੀਂ ਮਜ਼ਬੂਤੀ ਪ੍ਰਾਪਤ ਹੋਵੇਗੀ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨੀ ਲਗਪਗ ਤੈਅ ਪਾਰਟੀ ਪੂਰੀ ਤਰ੍ਹਾਂ ਇਕਜੁੱਟ-ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਗਲੀ ਖ਼ਬਰ ਨੀਟ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਨ ਵਾਲੀ ਮਹਿਕ ਸਦਵਾਲ ਦਾ ਸਕੂਲ ’ਚ ਸ਼ਾਨਦਾਰ ਸਨਮਾਨ
Ad Position 24
No active advertisement