05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਲਸ਼ ਯਾਤਰਾ ਦਾ ਪਿੰਡ ਅਜੀਜਪੁਰ ਤੇ ਫਿਰੋਜਪੁਰ ਕਲਾਂ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ

ਸੁਜਾਨਪੁਰ, 4 ਅਗਸਤ(ਜਗਦੀਪ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਕਾਸ਼ੀ (ਵਾਰਾਨਸੀ) ਤੋਂ ਸ਼ੁਰੂ ਹੋਈ ਕਲਸ਼ ਯਾਤਰਾ ਦਾ ਪਠਾਨਕੋਟ ਪਹੁੰਚਣ ’ਤੇ ਕਾਲਸ਼ਾਂ ਨੂੰ ਹਲਕਾ ਸੁਜਾਨਪੁਰ ਦੇ ਪਿੰਡ ਅਜੀਜਪੁਰ ਤੇ ਫਿਰੋਜ਼ਪੁਰ ਕਲਾਂ ਵਿਖੇ ਲਿਆਂਦਾ ਗਿਆ । ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਪ੍ਰੋਗਰਾਮ ਦੇ ਪ੍ਰਭਾਰੀ ਵਿਜੇ ਸ਼ਰਮਾ ਤੇ ਮੰਡਲ ਪ੍ਰਧਾਨ ਰੂਪ ਲਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।

Ad Position 21
No active advertisement
ਅਜੀਤ ਡੈਸਕ 05-08-2026
ਸੁਜਾਨਪੁਰ, 4 ਅਗਸਤ(ਜਗਦੀਪ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਕਾਸ਼ੀ (ਵਾਰਾਨਸੀ) ਤੋਂ ਸ਼ੁਰੂ ਹੋਈ ਕਲਸ਼ ਯਾਤਰਾ ਦਾ ਪਠਾਨਕੋਟ ਪਹੁੰਚਣ ’ਤੇ ਕਾਲਸ਼ਾਂ ਨੂੰ ਹਲਕਾ ਸੁਜਾਨਪੁਰ ਦੇ ਪਿੰਡ ਅਜੀਜਪੁਰ ਤੇ ਫਿਰੋਜ਼ਪੁਰ ਕਲਾਂ ਵਿਖੇ ਲਿਆਂਦਾ ਗਿਆ । ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਪ੍ਰੋਗਰਾਮ ਦੇ ਪ੍ਰਭਾਰੀ ਵਿਜੇ ਸ਼ਰਮਾ ਤੇ ਮੰਡਲ ਪ੍ਰਧਾਨ ਰੂਪ ਲਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਮੌਕੇ ਦੋਨਾਂ ਪਿੰਡਾਂ ਦੇ ਸ਼ਰਧਾਲੂਆਂ ਵਲੋਂ ਕਲਸ਼ ਯਾਤਰਾ ਕੱਢੀ ਤੇ ਵਿਧੀਵਤ ਢੰਗ ਨਾਲ ਕਾਲਸ਼ਾਂ ਦੀ ਸਥਾਪਨਾ ਕੀਤੀ ਗਈ । ਪਿੰਡ ਦੇ ਲੋਕਾਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੈਕਾਰੇ ਲਗਾ ਕੇ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ । ਦਿਨੇਸ਼ ਸਿੰਘ ਬੱਬੂ ਤੇ ਸਾਥੀਆਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸੱਚ ਦਾ ਸੰਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ । ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਨੀਲਮ ਹੰਸ, ਮੰਡਲ ਜਨਰਲ ਸਕੱਤਰ ਰਾਕੇਸ਼ ਮਹਿਰਾ, ਉਪ ਪ੍ਰਧਾਨ ਹੀਰਾ ਲਾਲ ਸ਼ਰਮਾ, ਯੁਵਾ ਮੋਰਚਾ ਪ੍ਰਧਾਨ ਪ੍ਰਥਮ ਠਾਕੁਰ, ਸਮਿਤੀ ਮੈਂਬਰ ਹਰੀਸ਼ ਕੁਮਾਰ, ਸੋਨੂੰ, ਮਨੋਹਰ ਲਾਲ, ਤਰਸੇਮ ਮਹਾਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰਿਆ ਮਹਿਲਾ ਕਾਲਜ ਪਠਾਨਕੋਟ ਵਿਖੇ ਹਵਨ ਯੱਗ ਨਾਲ ਨਵੇਂ ਅਕਾਦਮਿਕ ਸੈਸ਼ਨ ਦਾ ਸ਼ੁੱਭ ਆਰੰਭ ਅਗਲੀ ਖ਼ਬਰ ਤਾਰਾਗੜ੍ਹ ਵਿਚ ਰਾਸ਼ਟਰੀ ਮਹਿਲਾ ਸਮਿਤੀ ਵਲੋਂ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ
Ad Position 24
No active advertisement