ਮੰਡਲ ਪ੍ਰਧਾਨ ਰਣਵੀਰ ਸਿੰਘ ਭਾਨੂੰ ਨੂੰ ਅਹੁਦੇ ਤੋਂ ਹਟਾਉਣ ਵਿਰੁੱਧ ਰੋਸ ਵਜੋਂ ਭਾਜਪਾ ਆਗੂਆਂ ਦੀ ਮੀਟਿੰਗ
ਬਹਿਰਾਮਪੁਰ, 8 ਅਗਸਤ (ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਵਲੋਂ ਰਣਵੀਰ ਸਿੰਘ ਭਾਨੂੰ ਮੰਡਲ ਪ੍ਰਧਾਨ ਬਹਿਰਾਮਪੁਰ ਨੂੰ ਬਿਨ੍ਹਾਂ ਕਿਸੇ ਕਾਰਨ ਤੇ ਨੋਟਿਸ ਦੇ ਬਰਖਾਸਤ ਕੀਤੇ ਜਾਣ ਵਿਰੁੱਧ ਭਾਜਪਾ ਆਗੂਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ’ਚ ਮੰਡਲ ਨਾਲ ਸਬੰਧਿਤ ਭਾਜਪਾ ਆਗੂਆਂ ਦੀ ਮੀਟਿੰਗ ਕਸਬਾ ਬਹਿਰਾਮਪੁਰ ਵਿਖੇ ਹੋਈ।
ਬਹਿਰਾਮਪੁਰ, 8 ਅਗਸਤ (ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਵਲੋਂ ਰਣਵੀਰ ਸਿੰਘ ਭਾਨੂੰ ਮੰਡਲ ਪ੍ਰਧਾਨ ਬਹਿਰਾਮਪੁਰ ਨੂੰ ਬਿਨ੍ਹਾਂ ਕਿਸੇ ਕਾਰਨ ਤੇ ਨੋਟਿਸ ਦੇ ਬਰਖਾਸਤ ਕੀਤੇ ਜਾਣ ਵਿਰੁੱਧ ਭਾਜਪਾ ਆਗੂਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ’ਚ ਮੰਡਲ ਨਾਲ ਸਬੰਧਿਤ ਭਾਜਪਾ ਆਗੂਆਂ ਦੀ ਮੀਟਿੰਗ ਕਸਬਾ ਬਹਿਰਾਮਪੁਰ ਵਿਖੇ ਹੋਈ। ਮੀਟਿੰਗ ’ਚ ਬਿਨ੍ਹਾਂ ਕਿਸੇ ਨੋਟਿਸ ਦੇ ਮੰਡਲ ਪ੍ਰਧਾਨ ਰਣਵੀਰ ਸਿੰਘ ਭਾਨੂੰ ਨੂੰ ਬਰਖਾਸਤ ਕਰਨ ਦੀ ਕਾਰਵਾਈ ਖਿਲਾਫ ਰੋਸ ਪ੍ਰਗਟ ਕਰਦਿਆਂ ਗਲਤ ਫੈਸਲੇ ਦੀ ਨਿੰਦਾ ਕੀਤੀ ਗਈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਨੂੰ ਮੰਡਲ ਦੀ ਪ੍ਰਧਾਨਗੀ ਤੋਂ ਹਟਾਉਣਾ ਵੀ ਸੀ ਤਾਂ ਵੀ ਮੰਡਲ ਬਹਿਰਾਮਪੁਰ ਦੇ ਪੱਧਰ ’ਤੇ ਮੀਟਿੰਗ ਕਰਕੇ ਹਟਾਉਣ ਦਾ ਕਾਰਨ ਦੱਸਣਾ ਚਾਹੀਦਾ ਸੀ। ਆਗੂਆਂ ਦਾ ਕਹਿਣਾ ਹੈ ਕਿ ਮੰਡਲ ਪ੍ਰਧਾਨ ਨੂੰ ਹਟਾਉਣ ਦਾ ਤਰੀਕਾ ਬਿਲਕੁਲ ਗਲਤ ਹੈ, ਜਿਸ ’ਤੇ ਹਾਈਕਮਾਂਡ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਹਾਈਕਮਾਨ ਅਜਿਹਾ ਨਹੀਂ ਕਰਦੀ ਤਾਂ ਜਲਦੀ ਮੀਟਿੰਗ ਕਰਕੇ ਅਗਲੀ ਕਾਰਵਾਈ ਬਾਰੇ ਸੋਚਿਆ ਜਾਵੇਗਾ। ਇਸ ਮੌਕੇ ਸੇਵਾ ਮੁਕਤ ਡੀ.ਐਸ.ਪੀ. ਕਮਲ ਸਿੰਘ, ਠਾਕੁਰ ਰਣਜੀਤ ਸਿੰਘ, ਕੈਪਟਨ ਸੁਭਾਸ਼ ਚੰਦਰ ਬਾਹਮਣੀ, ਸਰਪੰਚ ਮਹਿੰਦਰ ਪਾਲ, ਚੇਅਰਮੈਨ ਬਿਕਰਮ ਸਿੰਘ ਬੱਬਲੂ, ਸਾਬਕਾ ਮੰਡਲ ਪ੍ਰਧਾਨ ਭੀਸ਼ਮ ਸਿੰਘ, ਨਰਿੰਦਰ ਸਿੰਘ ਬਾਲਾ ਪਿੰਡੀ, ਸਾਬਕਾ ਮੰਡਲ ਪ੍ਰਧਾਨ ਸਰਵਣ ਸਿੰਘ ਕਾਹਨਾ, ਸੀਨੀਅਰ ਆਗੂ ਸ਼ਾਮ ਸਿੰਘ, ਠਾਕੁਰ ਮਨਮੋਹਨ ਸਿੰਘ, ਠਾਕੁਰ ਰਣਵੀਰ ਸਿੰਘ, ਠਾਕੁਰ ਰਛਪਾਲ ਸਿੰਘ, ਸੀਨੀਅਰ ਆਗੂ ਅਜਮੇਰ ਸਿੰਘ, ਜਵਾਹਰ ਲਾਲ ਸ਼ਰਮਾ, ਸੁਰਜੀਤ ਸਿੰਘ, ਠਾਕੁਰ ਹੈਪੀ ਅਤੇ ਹੋਰ ਹਾਜ਼ਰ ਸਨ।