ਡਾ. ਐਮ. ਆਰ. ਐਸ. ਭੱਲਾ ਸਕੂਲ ਦਾ 77ਵੀਆਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 77ਵੀਆਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿਚ ਡਾ. ਐਮ.
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 77ਵੀਆਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿਚ ਡਾ. ਐਮ. ਆਰ. ਐਸ. ਭੱਲਾ ਡੀ. ਏ. ਵੀ. ਸਕੂਲ ਕਿਲਾ ਮੰਡੀ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰ. ਸ੍ਰੀਮਤੀ ਰਿਚਾ ਮਹਾਜਨ ਨੇ ਦੱਸਿਆ ਕਿ ਵਿਦਿਆਰਥੀ ਦੀਕਸ਼ਾ, ਹਰਸ਼ਿਕਾ, ਅਹਾ ਨਿਕਾ, ਜੈਸਿਕਾ, ਪਲਕ, ਅਰੁਣ, ਦੀਕਸ਼ਾ, ਰੁਦਰ ਸ਼ਰਮਾ ਨੇ ਸੋਨੇ ਤਗਮਾ, ਜਸਪ੍ਰੀਤ ਨੇ ਚਾਂਦੀ ਦਾ ਤਗਮਾ ਅਤੇ ਰੁਦ੍ਰਾਂਸ਼ੀ, ਚੰਚਲ, ਮਹਿਕ ਤੇ ਡੋਲਸੀ ਨੇ ਕਾਂਸੇ ਦੇ ਤਗਮਾ ਜਿੱਤੇ। ਪ੍ਰਿੰਸੀਪਲ ਸ੍ਰੀਮਤੀ ਰਿਚਾ ਮਹਾਜਨ ਨੇ ਸਾਰੇ ਤਗਮਾ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਲਗਨ ਤੇ ਅਨੁਸ਼ਾਸਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਾਲੇ ਕੋਚ ਸ਼ਿਵਮ ਤਿਵਾੜੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਅਣਥੱਕ ਮਿਹਨਤ ਤੇ ਮਾਰਗਦਰਸ਼ਨ ਸਦਕਾ ਇਹ ਸ਼ਾਨਦਾਰ ਪ੍ਰਾਪਤੀ ਸੰਭਵ ਹੋਈ।