09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼੍ਰੋਮਣੀ ਅਕਾਲੀ ਦਲ (ਬ) ਗੱਠਜੋੜ ਦੀ ਜਗ੍ਹਾ ਤਿਆਗ ਦੀ ਭਾਵਨਾ ਦਿਖਾਵੇ-ਕਰਨੈਲ ਸਿੰਘ ਪੀਰ ਮੁਹੰਮਦ

ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜੇਕਰ ਕੋਈ ਹੋਰ ਧਿਰ ਭਾਰਤੀ ਜਨਤਾ ਪਾਰਟੀ ਨਾਲ ਇਕੱਠੇ ਹੋਣ ਦੀ ਗੱਲ ਕਰੇ ਤਾਂ ਉਸ ਨੂੰ ‘ਪੰਥ ਵਿਰੋਧੀ’ ਗਰਦਾਨ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੀਡਰਸ਼ਿਪ ‘ਆਪ’, ਬੀ. ਜੇ.

Ad Position 21
No active advertisement
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ 09-08-2026
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜੇਕਰ ਕੋਈ ਹੋਰ ਧਿਰ ਭਾਰਤੀ ਜਨਤਾ ਪਾਰਟੀ ਨਾਲ ਇਕੱਠੇ ਹੋਣ ਦੀ ਗੱਲ ਕਰੇ ਤਾਂ ਉਸ ਨੂੰ ‘ਪੰਥ ਵਿਰੋਧੀ’ ਗਰਦਾਨ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੀਡਰਸ਼ਿਪ ‘ਆਪ’, ਬੀ. ਜੇ. ਪੀ. ਨਾਲ ਗੱਠਜੋੜ ਕਰਨ ਲਈ ਲੇਲੜ੍ਹੀਆਂ ਕੱਢ ਰਹੀ ਹੈ ਅਤੇ ਫਿਰ ਵੀ ਆਪਣੇ-ਆਪ ਨੂੰ ਪੰਥਕ ਅਖਵਾਉਂਦੀ ਹੈ। ਬਾਦਲ ਦਲ ਦੀ ਲੀਡਰਸ਼ਿਪ ਲਗਾਤਾਰ ਦੂਸਰੀਆਂ ਪੰਥਕ ਧਿਰਾਂ ’ਤੇ ਦੋਸ਼ ਲਾਉਂਦੀ ਆ ਰਹੀ ਹੈ ਕਿ ਉਨ੍ਹਾਂ ਦੇ ਬੀ. ਜੇ. ਪੀ. ਨਾਲ ਸੰਬੰਧ ਹਨ, ਜਦਕਿ ਉਹ ਆਪ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਪਣੇ ਖਿੰਡ ਰਹੇ ਵਰਕਰਾਂ ਤੇ ਲੀਡਰਾਂ ਨੂੰ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਰੋਕਿਆ ਜਾ ਸਕੇ। ਇਸੇ ਮਨਸੂਬੇ ਤਹਿਤ ਉਹ ਵਾਰ-ਵਾਰ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਝੂਠੀਆਂ ਸਟੋਰੀਆਂ ਮੀਡੀਆ ਵਿਚ ਲਵਾਉਣ ਵਿਚ ਮਸ਼ਰੂਫ ਰਹਿੰਦੇ ਹਨ। ਸ: ਕਰਨੈਲ ਸਿੰਘ ਪੀਰ ਮੁਹੰਮਦ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੀਆਂ ਮੁੱਖ ਮੰਗਾਂ ਤੇ ਹੋਰ ਅਨੇਕਾਂ ਅਹਿਮ ਮੁੱਦੇ ਜਦੋਂ ਤੱਕ ਕੇਂਦਰ ਸਰਕਾਰ ਵਲੋਂ ਹੱਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਭਾਰਤੀ ਜਨਤਾ ਪਾਰਟੀ ਇਥੇ ਕਿਸੇ ਵੀ ਧਿਰ ਨਾਲ ਗੱਠਜੋੜ ਕਰ ਲਵੇ, ਉਸ ਨੂੰ ਕੁਝ ਵੀ ਹਾਸਿਲ ਨਹੀਂ ਹੋਣਾ। ਇਹ ਤਜਰਬਾ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ, ਜੋ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਲ ਸੱਚਾਈ ਇਹ ਹੈ ਕਿ ਜਦੋਂ ਤੱਕ ਪੰਜਾਬ ਦੀ ਸਿਰਮੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਏਕਤਾ ਨਹੀਂ ਹੁੰਦੀ, ਤਦ ਤੱਕ ਪੰਥਕ ਵੋਟ ਖਿੰਡਿਆ-ਪੁੰਡਿਆ ਹੀ ਰਹੇਗਾ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਧਿਰਾਂ ਕਾਂਗਰਸ, ਬੀ. ਜੇ. ਪੀ. ਤੇ ਆਮ ਆਦਮੀ ਪਾਰਟੀ ਉਠਾਉਂਦੀਆਂ ਰਹਿਣਗੀਆਂ। ਇਸ ਲਈ ਸਮੇਂ ਦੀ ਮੰਗ ਹੈ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੌਸ਼ਨੀ ਵਿਚ ਤਿਆਗ ਦੀ ਭਾਵਨਾ ਦਿਖਾਈ ਜਾਵੇ ਤੇ ਸਮੁੱਚੇ ਪੰਥ ਨੂੰ ਇੱਕੋ ਪਲੇਟਫਾਰਮ ’ਤੇ ਇਕੱਠਾ ਕੀਤਾ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਜਗਰੂਪ ਸਿੰਘ ਚੀਮਾ, ਡਾਕਟਰ ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਸੁਖਵਿੰਦਰ ਸਿੰਘ ਪਾਹੜਾ ਦੀਨਾਨਗਰ, ਕੰਵਲਜੀਤ ਸਿੰਘ ਬਿੱਟਾ ਗੁਰਦਾਸਪੁਰ, ਪ੍ਰਭਜੋਤ ਸਿੰਘ ਫਰੀਦਕੋਟ, ਅਮਨਦੀਪ ਸਿੰਘ ਰਿਆੜ ਹਰਚੋਵਾਲ, ਲਵਪ੍ਰੀਤ ਸਿੰਘ ਬਟਾਲਾ, ਪਰਮਜੀਤ ਸਿੰਘ ਧਨੇਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਗੁਰਪਿੰਦਰ ਸਿੰਘ ਲਵਲੀ ਸੰਧੂ ਖੋਖਰ ਤੇ ਹਰਵਿੰਦਰ ਸਿੰਘ ਸੰਧੂ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਡਿਪੂ ਹੋਲਡਰਾਂ ਨੂੰ ਬਕਾਇਆ ਕਮਿਸ਼ਨ ਜਲਦ ਦਿਵਾਉਣ ਦਾ ਗੁਰਇਕਬਾਲ ਸਿੰਘ ਮਾਹਲ ਨੇ ਭਰੋਸਾ ਦੁਆਇਆ
Ad Position 24