ਅਧਿਆਪਕ ਗੁਰਪਿੰਦਰ ਸਿੰਘ ਲਵਲੀ ਸੰਧੂ ਖੋਖਰ ਤੇ ਹਰਵਿੰਦਰ ਸਿੰਘ ਸੰਧੂ ਨੂੰ ਸਦਮਾ, ਪਿਤਾ ਦਾ ਦਿਹਾਂਤ
ਫਤਹਿਗੜ੍ਹ ਚੂੜੀਆਂ, 8 ਅਗਸਤ (ਅਵਤਾਰ ਸਿੰਘ ਰੰਧਾਵਾ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਖੋਖਰ ਦੇ ਜਾਣੇ-ਪਹਿਚਾਣੇ ਸੰਧੂ ਪਰਿਵਾਰ ਦੇ ਅਧਿਆਪਕ ਗੁਰਪਿੰਦਰ ਸਿੰਘ ਲਵਲੀ ਸੰਧੂ ਤੇ ਸਿਹਤ ਇੰਸਪੈਕਟਰ ਹਰਵਿੰਦਰ ਸਿੰਘ ਸੰਧੂ ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਾ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਸਰਪੰਚ ਕੁਲਦੀਪ ਸਿੰਘ ਸੰਧੂ ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਖੋਖਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਸਾਹਮਣੇ ਕਰ ਦਿੱਤਾ ਗਿਆ।
ਸ
ਸਵਰਗੀ ਕੁਲਦੀਪ ਸਿੰਘ ਸੰਧੂ ਖੋਖਰ ਦੀ ਪੁਰਾਣੀ ਤਸਵੀਰ
09-08-2026
ਫਤਹਿਗੜ੍ਹ ਚੂੜੀਆਂ, 8 ਅਗਸਤ (ਅਵਤਾਰ ਸਿੰਘ ਰੰਧਾਵਾ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਖੋਖਰ ਦੇ ਜਾਣੇ-ਪਹਿਚਾਣੇ ਸੰਧੂ ਪਰਿਵਾਰ ਦੇ ਅਧਿਆਪਕ ਗੁਰਪਿੰਦਰ ਸਿੰਘ ਲਵਲੀ ਸੰਧੂ ਤੇ ਸਿਹਤ ਇੰਸਪੈਕਟਰ ਹਰਵਿੰਦਰ ਸਿੰਘ ਸੰਧੂ ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਾ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਸਰਪੰਚ ਕੁਲਦੀਪ ਸਿੰਘ ਸੰਧੂ ਆਪਣੀ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਖੋਖਰ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਸੇਜਲ ਅੱਖਾਂ ਸਾਹਮਣੇ ਕਰ ਦਿੱਤਾ ਗਿਆ। ਸਵ. ਕੁਲਦੀਪ ਸਿੰਘ ਸੰਧੂ ਕਰੀਬ 78 ਸਾਲ ਦੇ ਸਨ, ਜਿਨ੍ਹਾਂ ਨੇ ਲੰਮਾ ਸਮਾਂ ਪਿੰਡ ਦੀ ਨੁਮਾਇੰਦਗੀ ਕਰਦਿਆਂ ਬਤੌਰ ਸਰਪੰਚੀ ਸਮਾਜ ਸੇਵਾ ਦੇ ਕਾਰਜ ਕੀਤੇ। ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਕਾਸ਼ਤੀਵਾਲ, ਪੀਏ ਸਿਕੰਦਰ ਸਿੰਘ, ਰਾਜ ਕੁਮਾਰ ਸਿੰਘ ਭੋਲੇਕੇ, ਜਗਦੀਪ ਸਿੰਘ ਗਿੱਲ, ਹਰਜਿੰਦਰ ਸਿੰਘ ਰੰਧਾਵਾ ਮੁਰੀਦਕੇ, ਹਰਮੀਤ ਸਿੰਘ ਬਾਜਵਾ, ਸੇਵਾ ਮੁਕਤ ਇੰਜੀਨੀਅਰ ਬਿਜਲੀ ਬੋਰਡ ਨਵਜੋਤ ਸਿੰਘ ਨਿਕੋਸਰਾਂ, ਹਰਦਿਆਲ ਸਿੰਘ ਖੋਖਰ, ਮਹਿੰਦਰ ਸਿੰਘ ਸੰਧੂ, ਹਰਪਾਲ ਸਿੰਘ ਸੰਧੂ, ਕੁਲਵੰਤ ਸਿੰਘ ਸੰਧੂ, ਸਰਪੰਚ ਹਰਦੇਵ ਸਿੰਘ ਖੋਖਰ, ਬਲਦੇਵ ਸਿੰਘ ਠੱਠਾ, ਰਾਜਵਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ, ਰਛਪਾਲ ਸਿੰਘ, ਸਵਿੰਦਰ ਸਿੰਘ, ਬਿਕਰਮਜੀਤ ਸਿੰਘ ਬਾਜਵਾ, ਗੁਰਵਿੰਦਰ ਸਿੰਘ, ਸਰਪੰਚ ਰਾਜਬਰਿੰਦਰ ਸਿੰਘ, ਮਹਿੰਦਰ ਸਿੰਘ, ਦਲਵਿੰਦਰ ਸਿੰਘ ਉਦੋਵਾਲੀ, ਸਤਵਿੰਦਰ ਸਿੰਘ ਰਿਆੜ, ਨਰਿੰਦਰ ਕੁਮਾਰ ਕਰਿਆਨੇ ਵਾਲੇ, ਹਰਵਿੰਦਰ ਸਿੰਘ ਰੰਧਾਵਾ, ਇੰਦਰਬੀਰ ਸਿੰਘ ਈ. ਟੀ. ਓ., ਦਲਵਿੰਦਰ ਸਿੰਘ ਗਿੱਲ, ਕਰਮਜੀਤ ਸਿੰਘ, ਇਕਬਾਲ ਸਿੰਘ, ਜਗਦੀਪ ਸਿੰਘ ਰੰਧਾਵਾ, ਜਸਵੰਤ ਸਿੰਘ, ਹਰਜੋਤ ਸਿੰਘ ਸੈਦਪੁਰ, ਮੋਹਨ ਸਿੰਘ ਪੱਖੋਕੇ, ਜਗੀਰ ਸਿੰਘ ਬਾਜਪੁਰ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।