12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਲਾਲੀਆ ਤੇ ਉੱਜ ਦਰਿਆ ’ਚ ਮੁੜ ਹੜ੍ਹ ਵਰਗੀ ਸਥਿਤੀ, ਬਮਿਆਲ-ਪਠਾਨਕੋਟ ਤੇ ਦੀਨਾਨਗਰ ਮਾਰਗ ਬੰਦ

ਬਮਿਆਲ, 11 ਅਗਸਤ (ਰਾਕੇਸ਼ ਸ਼ਰਮਾ)-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਖੇਤਰ ’ਚ ਅੱਜ ਇਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ । ਇਲਾਕੇ ’ਚੋਂ ਲੰਘਦੇ ਜਲਾਲੀਆ ਦਰਿਆ ਤੇ ਉੱਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਨੂੰ ਜਾਣ ਵਾਲਾ ਮੁੱਖ ਮਾਰਗ ਪ੍ਰਭਾਵਿਤ ਹੋਇਆ, ਉੱਥੇ ਉੱਜ ਦਰਿਆ ਦੇ ਤੇਜ਼ ਵਹਾਅ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਵੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ।

Ad Position 21
No active advertisement
ਅਜੀਤ ਡੈਸਕ 12-08-2026
ਬਮਿਆਲ, 11 ਅਗਸਤ (ਰਾਕੇਸ਼ ਸ਼ਰਮਾ)-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਖੇਤਰ ’ਚ ਅੱਜ ਇਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ । ਇਲਾਕੇ ’ਚੋਂ ਲੰਘਦੇ ਜਲਾਲੀਆ ਦਰਿਆ ਤੇ ਉੱਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਬਮਿਆਲ ਤੋਂ ਪਠਾਨਕੋਟ ਅਤੇ ਦੀਨਾਨਗਰ ਨੂੰ ਜਾਣ ਵਾਲਾ ਮੁੱਖ ਮਾਰਗ ਪ੍ਰਭਾਵਿਤ ਹੋਇਆ, ਉੱਥੇ ਉੱਜ ਦਰਿਆ ਦੇ ਤੇਜ਼ ਵਹਾਅ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਵੀ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ । ਜਲਾਲੀਆ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਬਮਿਆਲ-ਪਠਾਨਕੋਟ ਅਤੇ ਬਮਿਆਲ-ਦੀਨਾਨਗਰ ਮਾਰਗ ਇਕ ਵਾਰ ਫਿਰ ਬੰਦ ਹੋ ਗਿਆ । ਮੁੱਖ ਰਸਤਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਕਈ ਲੋਕ ਸਾਈਡ ਰਸਤਿਆਂ ਰਾਹੀਂ ਪਾਣੀ ’ਚੋਂ ਲੰਘਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ, ਜਦਕਿ ਕੁਝ ਮੋਟਰਸਾਈਕਲ ਸਵਾਰ ਆਪਣੀ ਜਾਨ ਜੋਖ਼ਮ ’ਚ ਪਾ ਕੇ ਪਾਣੀ ਪਾਰ ਕਰਦੇ ਨਜ਼ਰ ਆਏ । ਡਿਊਟੀ ’ਤੇ ਜਾਣ ਵਾਲੀਆਂ ਕਈ ਔਰਤਾਂ, ਜੋ ਸਕੂਟਰੀਆਂ ’ਤੇ ਸਨ, ਰਸਤਾ ਬੰਦ ਹੋਣ ਕਾਰਨ ਵਾਪਸ ਮੁੜਨ ਲਈ ਮਜਬੂਰ ਹੋਈਆਂ । ਉੱਧਰ ਉੱਜ ਦਰਿਆ ਵਿਚ ਵੀ ਅੱਜ ਪਾਣੀ ਦੇ ਵਹਾਅ ਵਿਚ ਦੋ ਵਾਰ ਵੱਡਾ ਵਾਧਾ ਦੇਖਣ ਨੂੰ ਮਿਲਿਆ । ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12 ਵਜੇ ਜੰਮੂ-ਕਸ਼ਮੀਰ ਦੇ ਉੱਜ ਬੈਰਾਜ ਤੋਂ ਲਗਭਗ 1 ਲੱਖ 19 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਦਕਿ ਕਰੀਬ 2 ਵਜੇ ਮੁੜ 1 ਲੱਖ 37 ਹਜ਼ਾਰ ਕਿਊਸਿਕ ਪਾਣੀ ਉੱਜ ਦਰਿਆ ਵਿਚ ਛੱਡਿਆ ਗਿਆ । ਇਸ ਕਾਰਨ ਦਰਿਆ ’ਚ ਤੇਜ਼ ਵਹਾਅ ਦੇ ਨਾਲ ਹੜ੍ਹ ਵਰਗੀ ਸਥਿਤੀ ਬਣੀ ਰਹੀ । ਹਾਲਾਂਕਿ ਉੱਜ ਦਰਿਆ ਦਾ ਪਾਣੀ ਪਿੰਡਾਂ ਵੱਲ ਨਹੀਂ ਫੈਲਿਆ, ਪਰ ਦਰਿਆ ਦੇ ਨੇੜਲੇ ਖੇਤਰਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਰਿਹਾ । ਦਰਿਆ ਦੇ ਆਸ-ਪਾਸ ਖੇਤੀਬਾੜੀ ਵਾਲੀਆਂ ਜ਼ਮੀਨਾਂ ’ਚ ਖੜ੍ਹੀਆਂ ਫ਼ਸਲਾਂ ਦੇ ਨੁਕਸਾਨ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੌਰਾਨ ਜਲਾਲੀਆ ਤੇ ਉੱਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਰੁੜ੍ਹਦੀਆਂ ਹਨ ਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ । ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਾਲੀਆ ਦਰਿਆ ਦੀ ਪੁਲੀ ਦਾ ਨਿਰਮਾਣ ਜਲਦ ਮੁਕੰਮਲ ਕਰਨ ਦੇ ਨਾਲ-ਨਾਲ ਉੱਜ ਦਰਿਆ ਦੇ ਦੋਵੇਂ ਕਿਨਾਰਿਆਂ ’ਤੇ ਮਜ਼ਬੂਤ ਬੰਨ੍ਹ ਬਣਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਨਕਾਬਪੋਸ਼ਾਂ ਨੇ ਪਾਦਰੀ ਤੋਂ ਬਾਈਬਲ ਵਾਲਾ ਬੈਗ ਖੋਹਿਆ, ਮਾਮਲਾ ਦਰਜ ਅਗਲੀ ਖ਼ਬਰ ਬਾਦਲ ਤੇ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿਨੋ-ਦਿਨ ਮਜ਼ਬੂਤ ਹੋ ਰਿਹਾ- ਜਥੇ. ਰਮਨਦੀਪ ਸਿੰਘ ਸੰਧੂ
Ad Position 24