ਨਕਾਬਪੋਸ਼ਾਂ ਨੇ ਪਾਦਰੀ ਤੋਂ ਬਾਈਬਲ ਵਾਲਾ ਬੈਗ ਖੋਹਿਆ, ਮਾਮਲਾ ਦਰਜ
ਬਟਾਲਾ, 11 ਅਗਸਤ (ਰਾਕੇਸ਼ ਰੇਖੀ)-ਥਾਣਾ ਕਿਲ੍ਹਾ ਲਾਲ ਸਿੰਘ ਦੇ ਏ. ਐਸ.
ਬਟਾਲਾ, 11 ਅਗਸਤ (ਰਾਕੇਸ਼ ਰੇਖੀ)-ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਈਸਾ ਨਗਰ ਧਰਮਕੋਟ ਦੇ ਰਹਿਣ ਵਾਲੇ ਜੀਤ ਮਸੀਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਚਰਚ ਦਾ ਪਾਦਰੀ ਹੈ, ਸੋਮਵਾਰ ਦੇਰ ਸ਼ਾਮ ਕਰੀਬ 7:30 ਵਜੇ ਉਹ ਆਪਣੇ ਪਲੈਟੀਨਾ ਮੋਟਰਸਾਇਕਲ ਰਾਹੀਂ ਈਸਾ ਨਗਰ ਧਰਮਕੋਟ ਬੱਗਾ ਆ ਰਿਹਾ ਸੀ ਜਦੋਂ ਉਹ ਪਿੰਡ ਬੁਰਜ ਅਰਾਈਆਂ ਪਹੁੰਚਿਆ ਤਾਂ ਮੋਟਰਸਾਇਕਲ ਸਵਾਰ ਨਕਾਬਪੋਸ਼ਾਂ ਨੇ ਉਸ ਨੂੰ ਰੋਕਿਆਂ ਤੇ ਦਾਤਰ ਮਾਰਨ ਦੀ ਧਮਕੀ ਦਿੱਤੀ ਤੇ ਉਸਦਾ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿਚ ਉਸਦੀ ਬਾਈਬਲ, ਕੀਮਤੀ ਫੋਨ ਤੇ 4 ਹਜ਼ਾਰ ਰੁਪਏ ਸਨ। ਪੁਲਿਸ ਨੇ ਬਿਆਨ ਦੇ ਆਧਾਰ ’ਤੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।