12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਿਆਹ ਪੁਰਬ ਸੰਬੰਧੀ ਸੰਗਤਾਂ ਦੀ ਸੇਵਾ ਲਈ ਸ਼ਰਧਾਲੂਆਂ ’ਚ ਵੱਡਾ ਉਤਸ਼ਾਹ-‘ਆਪ’ ਆਗੂ

ਫਤਹਿਗੜ੍ਹ ਚੂੜੀਆਂ, 11 ਅਗਸਤ (ਅਵਤਾਰ ਸਿੰਘ ਰੰਧਾਵਾ)-ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਸ਼ਹਿਰ ਬਟਾਲੇ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਨਤਮਸਤਕ ਹੋਣ ਲਈ ਪਹੁੰਚਣਗੀਆਂ, ਜਿਨਾਂ ਦੀ ਸੇਵਾ ਲਈ ਸੰਗਤਾਂ ਵਿਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਚੂੜੀਆਂ ਤੋਂ ਸੀਨੀਅਰ ‘ਆਪ’ ਆਗੂ ਸਤਨਾਮ ਸਿੰਘ ਗਿੱਲ, ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਮਲਕੀਤ ਸਿੰਘ ਸੇਖਵਾਂ, ਜਸਬੀਰ ਸਿੰਘ ਭਾਲੋਵਾਲੀ, ਸੁਖਦੇਵ ਸਿੰਘ ਝੰਜੀਆਂ ਖੁਰਦ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 12-08-2026
ਫਤਹਿਗੜ੍ਹ ਚੂੜੀਆਂ, 11 ਅਗਸਤ (ਅਵਤਾਰ ਸਿੰਘ ਰੰਧਾਵਾ)-ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਸ਼ਹਿਰ ਬਟਾਲੇ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਨਤਮਸਤਕ ਹੋਣ ਲਈ ਪਹੁੰਚਣਗੀਆਂ, ਜਿਨਾਂ ਦੀ ਸੇਵਾ ਲਈ ਸੰਗਤਾਂ ਵਿਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਚੂੜੀਆਂ ਤੋਂ ਸੀਨੀਅਰ ‘ਆਪ’ ਆਗੂ ਸਤਨਾਮ ਸਿੰਘ ਗਿੱਲ, ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਮਲਕੀਤ ਸਿੰਘ ਸੇਖਵਾਂ, ਜਸਬੀਰ ਸਿੰਘ ਭਾਲੋਵਾਲੀ, ਸੁਖਦੇਵ ਸਿੰਘ ਝੰਜੀਆਂ ਖੁਰਦ ਨੇ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੇਵਾ ਲਈ ਜਿਥੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਸੁਰੱਖਿਅਤ ਥਾਵਾਂ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾਣਗੇ, ਉਥੇ ਨਾਲ ਹੀ ਕਈ ਦਿਨਾਂ ਲਈ ਗੁਰਮਤਿ ਸਮਾਗਮ ਵੀ ਚਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਤੋਂ ਬਟਾਲਾ ਤੱਕ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਸੰਗਤਾਂ ਦੀ ਸੇਵਾ ਲਈ ਗੁਰੂ ਕੇ ਲੰਗਰਾਂ, ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਮੈਡੀਕਲ ਸਹੂਲਤਾਂ, ਆਵਾਜਾਈ ਨੂੰ ਸੁਖਾਵਾਂ ਬਣਾਉਣ ਤੇ ਸਾਫ ਸਫਾਈ ਰੱਖਣ ਲਈ ਯਤਨਸ਼ੀਲ ਕਦਮ ਚੁੱਕੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ’ਚ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਡਾ.ਸਤਨਾਮ ਸਿੰਘ ਬਾਜਵਾ ਦੀ ਜਿੱਤ ਬਾਕੀ ਉਮੀਦਵਾਰਾਂ ਦੇ ਕਰੇਗੀ ਭੁਲੇਖੇ ਦੂਰ-ਆਗੂ
Ad Position 24