12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਾ.ਸਤਨਾਮ ਸਿੰਘ ਬਾਜਵਾ ਦੀ ਜਿੱਤ ਬਾਕੀ ਉਮੀਦਵਾਰਾਂ ਦੇ ਕਰੇਗੀ ਭੁਲੇਖੇ ਦੂਰ-ਆਗੂ

ਧਿਆਨਪੁਰ, 11 ਅਗਸਤ (ਕੁਲਦੀਪ ਸਿੰਘ ਸੋਨੂੰ)-ਡਾ. ਸਤਨਾਮ ਸਿੰਘ ਬਾਜਵਾ ਦੀ ਜਿੱਤ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਭੁਲੇਖੇ ਦੂਰ ਕਰ ਦੇਵੇਗੀ।

Ad Position 21
No active advertisement
ਅਜੀਤ ਡੈਸਕ 12-08-2026
ਧਿਆਨਪੁਰ, 11 ਅਗਸਤ (ਕੁਲਦੀਪ ਸਿੰਘ ਸੋਨੂੰ)-ਡਾ.ਸਤਨਾਮ ਸਿੰਘ ਬਾਜਵਾ ਦੀ ਜਿੱਤ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਭੁਲੇਖੇ ਦੂਰ ਕਰ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਯੁਵਾ ਸ਼ਕਤੀ ਪਾਰਟੀ ਦੇ ਜਨਰਲ ਸਕੱਤਰ ਨਰਿੰਦਰ ਮੋਹਣ ਸ਼ਰਮਾ ਅਤੇ ਸਾਥੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ.ਬਾਜਵਾ ਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ- ਵੱਖ ਪਿੰਡਾਂ ਦੀਆਂ ਮੀਟਿੰਗਾਂ ਦੇ ਵਿੱਚ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ,ਜਿਸ ਕਰਕੇ ਬਾਕੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ । ਉਹਨਾਂ ਨੇ ਕਿਹਾ ਕਿ ਡਾ. ਸਤਨਾਮ ਸਿੰਘ ਬਾਜਵਾ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਦੇ ਲੀਡਰਾਂ ਨੇ ਜਨਤਾ ਨੂੰ ਦੋਵਾਂ ਹੱਥਾਂ ਦੇ ਨਾਲ ਲੁੱਟਿਆ ਅਤੇ ਕੁੱਟਿਆ ਹੈ। ਪਰ ਡਾ. ਬਾਜਵਾ ਨੇ ਲੋਕ ਸੇਵਾ ਕੀਤੀ ਹੈ ਜਿਸ ਕਰਕੇ ਲੋਕਾਂ ਵੱਲੋਂ ਉਹਨਾਂ ਨੂੰ ਭਰਭੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਹਲਕਾ ਡੇਰਾ ਬਾਬਾ ਨਾਨਕ ਦੇ ਡਾ. ਬਾਜਵਾ ਐਮ.ਐਲ.ਏ .ਬਣ ਕੇ ਲੋਕਾਂ ਦਾ ਜੰਗੀ ਪੱਧਰ ਤੇ ਵਿਕਾਸ ਕਰਨਗੇ । ਉਹਨਾਂ ਨੇ ਕਿਹਾ ਕਿ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਲੋਕਾਂ ਨੇ ਪਰਖ ਲਿਆ ਹੈ ਅਤੇ ਉਨ੍ਹਾਂ ਦੀਆਂ ਗਰੰਟੀਆਂ ਨੂੰ ਵੇਖ ਲਿਆ ਹੈ ਇਸ ਕਰਕੇ ਲੋਕ ਹੁਣ ਸੁਲਝੇੇ ਤੇ ਵਧੀਆ ਅਕਸ ਵਾਲੇ ਲੀਡਰ ਨੂੰ ਹੀ ਜਿਤਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਸੰਬੰਧੀ ਸੰਗਤਾਂ ਦੀ ਸੇਵਾ ਲਈ ਸ਼ਰਧਾਲੂਆਂ ’ਚ ਵੱਡਾ ਉਤਸ਼ਾਹ-‘ਆਪ’ ਆਗੂ ਅਗਲੀ ਖ਼ਬਰ ਵਿਦਿਆਰਥੀਆਂ ਲਈ ਵਿਸ਼ੇਸ਼ ਸਿਲੇਬਸ ਵਿਚ ਇਕ ਚੈਪਟਰ ਫੌਜ ਬਾਰੇ ਸ਼ਾਮਿਲ ਕੀਤਾ ਜਾਵੇ-ਬ੍ਰਿਗੇਡੀਅਰ ਕਾਹਲੋਂ
Ad Position 24