12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਿਦਿਆਰਥੀਆਂ ਲਈ ਵਿਸ਼ੇਸ਼ ਸਿਲੇਬਸ ਵਿਚ ਇਕ ਚੈਪਟਰ ਫੌਜ ਬਾਰੇ ਸ਼ਾਮਿਲ ਕੀਤਾ ਜਾਵੇ-ਬ੍ਰਿਗੇਡੀਅਰ ਕਾਹਲੋਂ

ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਵਿਧਾਨ ਸਭਾ ਵਿਚ 6 ਅਗਸਤ ਨੂੰ ਸਕੂਲ ਵਿਦਿਆਰਥੀਆਂ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਨ ਬਾਰੇ ਪਾਸ ਕੀਤੇ ਮਤੇ ਬਾਰੇ ਸਰਬ ਹਿੰਦ ਫੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਕਿਤਾਬਾਂ ’ਚ ਵੀਰਤਾ ਭਰਪੂਰ ਜਾਣਕਾਰੀਆਂ ਨੂੰ ਦਰਜ ਕਰਨ ਨਾਲ ਜਿਥੇ ਬੱਚਿਆਂ ਅੰਦਰ ਕੌਮੀ ਜਜ਼ਬੇ ਤੇ ਦੇਸ਼ ਸੇਵਾ ਵਾਲੀ ਭਾਵਨਾ ਪੈਦਾ ਹੁੰਦੀ ਹੈ, ਉਥੇ ਫੌਜ ਬਾਰੇ ਮੁੱਢਲੀ ਸਿੱਖਿਆ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਤੇ ਫੌਜ ਨੂੰ ਇਕ ਕਿੱਤੇ ਦੇ ਤੌਰ ’ਤੇ ਅਪਣਾਉਣ ਵਿਚ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਕੂਲਾਂ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਰੁਜਗਾਰ ਦੇ ਮੌਕੇ ਪੈਦਾ ਕਰਨ ਤੇ ਜੀਵਨ ਜਾਂਚ ਸਿਖਾਉਣ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਵਾਇਆ ਜਾਵੇ।

Ad Position 21
No active advertisement
ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਵਿਧਾਨ ਸਭਾ ਵਿਚ 6 ਅਗਸਤ ਨੂੰ ਸਕੂਲ ਵਿਦਿਆਰਥੀਆਂ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਨ ਬਾਰੇ ਪਾਸ ਕੀਤੇ ਮਤੇ ਬਾਰੇ ਸਰਬ ਹਿੰਦ ਫੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਕਿਤਾਬਾਂ ’ਚ ਵੀਰਤਾ ਭਰਪੂਰ ਜਾਣਕਾਰੀਆਂ ਨੂੰ ਦਰਜ ਕਰਨ ਨਾਲ ਜਿਥੇ ਬੱਚਿਆਂ ਅੰਦਰ ਕੌਮੀ ਜਜ਼ਬੇ ਤੇ ਦੇਸ਼ ਸੇਵਾ ਵਾਲੀ ਭਾਵਨਾ ਪੈਦਾ ਹੁੰਦੀ ਹੈ, ਉਥੇ ਫੌਜ ਬਾਰੇ ਮੁੱਢਲੀ ਸਿੱਖਿਆ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਤੇ ਫੌਜ ਨੂੰ ਇਕ ਕਿੱਤੇ ਦੇ ਤੌਰ ’ਤੇ ਅਪਣਾਉਣ ਵਿਚ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ’ਚ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਕੂਲਾਂ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਰੁਜਗਾਰ ਦੇ ਮੌਕੇ ਪੈਦਾ ਕਰਨ ਤੇ ਜੀਵਨ ਜਾਂਚ ਸਿਖਾਉਣ ਲਈ ਵਿਸ਼ੇਸ਼ ਸਿਲੇਬਸ ਤਿਆਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਬਹਿਸ ’ਚ ਕੁਝ ਵਿਧਾਇਕਾਂ ਨੇ ਲੋਕ ਭਲਾਈ ਨਾਲ ਜੁੜੇ ਪਹਿਲੂਆਂ ਜਿਵੇਂ ਰੋਡ ਸੇਫਟੀ ਵਿਭਾਗ ਵਿਚ ਖਾਲੀ ਅਸਾਮੀਆਂ, ਜਮੀਨਾਂ ਦੀ ਤਕਸੀਮ, ਫਰਦ ਪ੍ਰਣਾਲੀ, ਸਿੱਖਿਆ ਦਾ ਭਗਵੀਕਰਨ, ਪਾਠਕਰਮ ਮੁੜ ਵਿਅੰਤਣ ਦੀ ਲੋੜ ’ਤੇ ਜੋਰ ਦਿੱਤਾ। ਇਸ ਤੋਂ ਇਲਾਵਾ ਸੱਤਾਧਾਰੀ ਧਿਰ ਦੇ ਹੀ ਦੋ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਪਰ ਕਿਸੇ ਵੀ ਹੋਰ ਵਿਧਾਇਕ ਜਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਵਿਸ਼ੇਸ਼ ਸਿਲੇਬਸ ਵਿਚ ਦੇਸ਼ ਭਗਤੀ ਤੇ ਵੀਰਤਾ ਭਰਪੂਰ ਜਾਣਕਾਰੀਆਂ ਨੂੰ ਦਰਜ ਕਰਨ ਦਾ ਮੁੱਦਾ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਬਚਪਨ ਤੋਂ ਹੀ ਵਿਦਿਆਰਥੀਆਂ ਨੂੰ ਫੌਜ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਤਿਆਰ ਕੀਤੇ ਜਾ ਰਹੇ ਵਿਸ਼ੇਸ਼ ਸਿਲੇਬਸ ਵਿਚ ਇਕ ਚੈਪਟਰ ਫੌਜ ਬਾਰੇ ਸ਼ਾਮਿਲ ਕੀਤਾ ਜਾਵੇ, ਜਿਸ ਵਿਚ ‘ਆਪ੍ਰੇਸ਼ਨ ਸਿੰਦੂਰ ਤੇ ਕਰਗਿੱਲ ਅਤੇ ਬਾਕੀ ਜੰਗਾਂ ਦਾ ਸੰਖੇਪ ਜਿਕਰ ਹੋਣਾ ਜਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾ.ਸਤਨਾਮ ਸਿੰਘ ਬਾਜਵਾ ਦੀ ਜਿੱਤ ਬਾਕੀ ਉਮੀਦਵਾਰਾਂ ਦੇ ਕਰੇਗੀ ਭੁਲੇਖੇ ਦੂਰ-ਆਗੂ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਦੇ ਅੱਵਲ ਵਿਦਿਆਰਥੀ। ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਦਾ ਬੀ. ਐੱਡ ਸਮੈਸਟਰ-2 ਦਾ ਨਤੀਜਾ ਰਿਹਾ ਸ਼ਾਨਦ...
Ad Position 24