ਕਲਾਨੌਰ ’ਚ ਕਾਂਗਰਸ ਦੇ ਤੀਆਂ ਸਮਾਗਮ ’ਚ ਸ਼ਿਰਕਤ ਕਰਨ ’ਤੇ ਮਹਿਲਾਵਾਂ ਦਾ ਕਾਹਲੋਂ ਪਰਿਵਾਰ ਵਲੋਂ ਧੰਨਵਾਦ
ਕਲਾਨੌਰ, 11 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਰੌਣਕ ਵਿਲ੍ਹਾ ’ਚ ਐਤਵਾਰ ਨੂੰ ਤੀਆਂ ਤੀਜ਼ ਦੀਆਂ ਸਮਾਗਮ ਕਰਵਾਇਆ ਗਿਆ, ਜਿਸ ’ਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ’ਤੇ ਔਰਤਾਂ ਦਾ ਕਾਹਲੋਂ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ।
ਕਲਾਨੌਰ, 11 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਰੌਣਕ ਵਿਲ੍ਹਾ ’ਚ ਐਤਵਾਰ ਨੂੰ ਤੀਆਂ ਤੀਜ਼ ਦੀਆਂ ਸਮਾਗਮ ਕਰਵਾਇਆ ਗਿਆ, ਜਿਸ ’ਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ’ਤੇ ਔਰਤਾਂ ਦਾ ਕਾਹਲੋਂ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਅਮਰਪ੍ਰੀਤ ਕੌਰ ਕਾਹਲੋਂ ਪਤਨੀ ਹਰਪਾਲ ਸਿੰਘ ਹੈਪੀ ਕਾਹਲੋਂ, ਰਣਜੀਤ ਕੌਰ ਕਾਹਲੋਂ ਪਤਨੀ ਜਸਪਾਲ ਸਿੰਘ ਨੈਪੀ ਕਾਹਲੋਂ ਨੇ ਕਿਹਾ ਕਿ ਆਪਣੇ ਪੁਰਾਤਨ ਵਿਰਸੇ ਨੂੰ ਯਾਦ ਕਰਦਿਆਂ ਤੇ ਸੱਭਿਆਚਾਰ ਦੀ ਸੰਭਾਲ ਦੇ ਮੱਦੇਨਜ਼ਰ ਸ: ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਹਲਕੇ ’ਚ ਤੀਆਂ ਮਨਾਈਆਂ ਗਈਆਂ ਅਤੇ ਇਸ ਸਮਾਗਮ ਲਈ ਮਹਿਲਾਵਾਂ ’ਚ ਏਨਾ ਜੋਸ਼ ਤੇ ਉਤਸ਼ਾਹ ਸੀ ਕਿ ਉਹ ਉਨ੍ਹਾਂ ਦਾ ਸਮਾਗਮ ’ਚ ਪੰਜਾਬੀ ਪਹਿਰਾਵੇ ’ਚ ਸੱਜ ਕੇ ਆਉਣਾ ਦਰਸਾਉਂਦਾ ਹੈ। ਅਮਰਪ੍ਰੀਤ ਕੌਰ ਕਾਹਲੋਂ ਤੇ ਰਣਜੀਤ ਕੌਰ ਕਾਹਲੋਂ ਨੇ ਕਿਹਾ ਕਿ ਖੁਸ਼ੀਆਂ, ਰੰਗਾਂ ਤੇ ਪਰੰਪਰਾਵਾਂ ਦੇ ਖਾਸ ਮੇਲੇ ਤੀਆਂ ਤੀਜ਼ ਦੀਆਂ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਾਮਲ ਮਹਿਲਾਵਾਂ ਵਲੋਂ ਗਿੱਧਾ, ਤ੍ਰਿੰਝਣਾਂ ਅਤੇ ਕਿੱਕਲੀਆਂ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਕਾਹਲੋਂ ਪਰਿਵਾਰ ਨੇ ਜਿਥੇ ਬੀਬੀ ਜਤਿੰਦਰ ਕੌਰ ਰੰਧਾਵਾ ਤੇ ਉਨ੍ਹਾਂ ਨਾਲ ਆਏ ਵਿਸ਼ੇਸ ਮਹਿਮਾਨਾਂ ਦਾ ਧੰਨਵਾਦ ਕੀਤਾ, ਉਥੇ ਇਸ ਸਮਾਗਮ ’ਚ ਪਹੁੰਚਣ ਵਾਲੀਆਂ ਮਹਿਲਾਵਾਂ ਦਾ ਵੀ ਸ਼ੁਕਰਾਨਾ ਕੀਤਾ ਗਿਆ।