12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮੰਮਣ ਯੂਥ ਕਲੱਬ ਵਲੋਂ ਵਾਲੀਬਾਲ ਟੂਰਨਾਮੈਂਟ ਵਿਚ ਪ੍ਰਧਾਨ ਵਿਜੇ ਸੋਨੀ ਅਤੇ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਕੀਤੀ ਸ਼ਿਰਕਤ

ਧਿਆਨਪੁਰ, 11 ਅਗਸਤ (ਕੁਲਦੀਪ ਸਿੰਘ ਸੋਨੂੰ)-ਯੂਥ ਕਲੱਬ ਮੰਮਣ ਵਲੋਂ ਪਿੰਡ, ਇਲਾਕੇ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 12-08-2026
ਧਿਆਨਪੁਰ, 11 ਅਗਸਤ (ਕੁਲਦੀਪ ਸਿੰਘ ਸੋਨੂੰ)-ਯੂਥ ਕਲੱਬ ਮੰਮਣ ਵਲੋਂ ਪਿੰਡ, ਇਲਾਕੇ ਤੇ ਐਨ.ਆਰ.ਆਈ. ਵੀਰਾਂ ਦੇ ਸਾਂਝੇ ਸਹਿਯੋਗ ਨਾਲ ਸਾਲਾਨਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ’ਚ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਵਾਸਤੇ ਉੱਘੇ ਸਮਾਜ ਸੇਵਕ ਤੇ ਸਫਲ ਕਾਰੋਬਾਰੀ ਭਾਜਪਾ ਦੇ ਜ਼ਿਲ੍ਹਾ ਟਰੇਡ ਸੈੱਲ ਦੇ ਕਨਵੀਨਰ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਅਤੇ ਜੱਗੂ ਭਗਵਾਨਪੁਰ ਗਰੁੱਪ ਦੇ ਚੇਅਰਪਰਸਨ ਰਾਜਵਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਪ੍ਰਧਾਨ ਵਿਜੇ ਸੋਨੀ ਨੇ ਮੰਮਣ ਕਲੱਬ ਨੂੰ 11000 ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਤੇ ਸਰਪੰਚ ਸਰਬਜੀਤ ਕੌਰ ਮਾਹਲ ਨੇ ਆਖਿਆ ਕਿ ਮੰਮਣ ਕਲੱਬ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ, ਉਹ ਭਗਵਾਨਪੁਰ ਪਰਿਵਾਰ ਸਹਾਇਤਾ ਕਰੇਗਾ। ਪ੍ਰਧਾਨ ਵਿਜੇ ਸੋਨੀ ਤੇ ਪ੍ਰਬੰਧਕਾਂ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਲਾਡੀ ਸਰਪੰਚ ਮਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਚੇਅਰਮੈਨ ਸੁੱਚਾ ਸਿੰਘ ਮੰਮਣ, ਸਰਪੰਚ ਲਾਡੀ ਮਾਹਲ, ਗੱਗੂ ਮੰਮਣ, ਰਾਜਾ ਕੋਚ ਮੰਮਣ, ਅਮਨੀ ਪਹਿਲਵਾਨ ਮੰਮਣ, ਸਾਬੀ ਮੰਮਣ, ਰਛਪਾਲ ਮੰਮਣ, ਜਥੇ. ਸੋਹਨ ਸਿੰਘ ਮੰਮਣ, ਪਟਵਾਰੀ ਕੁਲਵੰਤ ਸਿੰਘ ਮੰਮਣ, ਜਥੇ. ਗੁਰਬਚਨ ਸਿੰਘ ਮਾਹਲ, ਜਸਵੰਤ ਸਿੰਘ ਮਾਹਲ, ਜੁਗਰਾਜ ਸਿੰਘ ਮੰਮਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੋਨੂੰ ਆਸਟਰੇਲੀਆ ਛਿਛਰੇਵਾਲ, ਰਜਵੰਤ ਸਿੰਘ ਕਾਹਲੋਂ, ਤੇਜਬੀਰ ਸਿੰਘ ਛਿਛਰੇਵਾਲ, ਜਥੇਦਾਰ ਸੰਤੋਖ ਸਿੰਘ ਦਮੋਦਰ, ਬਾਵਾ ਸਿੰਘ... ਅਗਲੀ ਖ਼ਬਰ ਕਲਾਨੌਰ ’ਚ ਕਾਂਗਰਸ ਦੇ ਤੀਆਂ ਸਮਾਗਮ ’ਚ ਸ਼ਿਰਕਤ ਕਰਨ ’ਤੇ ਮਹਿਲਾਵਾਂ ਦਾ ਕਾਹਲੋਂ ਪਰਿਵਾਰ ਵਲੋਂ ਧੰਨਵਾਦ
Ad Position 24