ਸੋਨੂੰ ਆਸਟਰੇਲੀਆ ਛਿਛਰੇਵਾਲ, ਰਜਵੰਤ ਸਿੰਘ ਕਾਹਲੋਂ, ਤੇਜਬੀਰ ਸਿੰਘ ਛਿਛਰੇਵਾਲ, ਜਥੇਦਾਰ ਸੰਤੋਖ ਸਿੰਘ ਦਮੋਦਰ, ਬਾਵਾ ਸਿੰਘ ਮੁਰੀਦਕੇ
ਫਤਹਿਗੜ੍ਹ ਚੂੜੀਆਂ, 11 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੀ ਕੋਰ ਕਮੇਟੀ ਮੈਂਬਰ, ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਜੁਝਾਰੂ ਤੇ ਬੇਦਾਗ ਲੀਡਰ ਹਨ, ਜਿਨਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਜਿੱਤਣ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਸੋਨੂੰ ਛਿਛਰੇਵਾਲ ਆਸਟਰੇਲੀਆ, ਰਜਵੰਤ ਸਿੰਘ ਕਾਹਲੋਂ ਕਾਲਾ ਅਫਗਾਨਾ, ਤੇਜਬੀਰ ਸਿੰਘ ਛਿਛਰੇਵਾਲ, ਸੰਤੋਖ ਸਿੰਘ ਦਮੋਦਰ, ਬਾਵਾ ਸਿੰਘ ਮੁਰੀਦਕੇ ਨੇ ਕੀਤਾ।
ਫਤਹਿਗੜ੍ਹ ਚੂੜੀਆਂ, 11 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੀ ਕੋਰ ਕਮੇਟੀ ਮੈਂਬਰ, ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਜੁਝਾਰੂ ਤੇ ਬੇਦਾਗ ਲੀਡਰ ਹਨ, ਜਿਨਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਜਿੱਤਣ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਸੋਨੂੰ ਛਿਛਰੇਵਾਲ ਆਸਟਰੇਲੀਆ, ਰਜਵੰਤ ਸਿੰਘ ਕਾਹਲੋਂ ਕਾਲਾ ਅਫਗਾਨਾ, ਤੇਜਬੀਰ ਸਿੰਘ ਛਿਛਰੇਵਾਲ, ਸੰਤੋਖ ਸਿੰਘ ਦਮੋਦਰ, ਬਾਵਾ ਸਿੰਘ ਮੁਰੀਦਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਸ: ਲੋਧੀਨੰਗਲ ਦਾ ਹਲਕੇ ਅੰਦਰ ਵੱਡਾ ਜਨ ਆਧਾਰ ਹੈ, ਉਹ ਜਿੱਥੇ 24 ਘੰਟੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਹਨ, ਉੱਥੇ ਅਕਾਲੀ ਵਰਕਰਾਂ ਦੇ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਲੋਧੀਨੰਗਲ ਦੇ ਗ੍ਰਹਿ ਵਿਖੇ ਰੋਜ਼ਾਨਾ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਉਨਾਂ ਦੇ ਸਪੁੱਤਰ ਕੰਵਰਸੰਦੀਪ ਸਿੰਘ ਲੋਧੀਨੰਗਲ ਨੇ ਹਲਕੇ ਦੀ ਕਮਾਂਡ ਸੰਭਾਲੀ ਹੋਈ ਹੈ। ਉਕਤ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਲੋਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਉਡੀਕ ਰਹੇ ਹਨ, ਜਦਕਿ ਮੌਜੂਦਾ ਸਰਕਾਰ ਭੰਬਲਭੂਸੇ ਵਿਚ ਪੈ ਚੁੱਕੀ ਹੈ, ਲੋਕ ਅਮਨ-ਸ਼ਾਂਤੀ ਤੇ ਤਰੱਕੀ ਖੁਸ਼ਹਾਲੀ ਵਾਲਾ ਰਾਜਭਾਗ ਪਸੰਦ ਕਰਦੇ ਹਨ।