ਤੀਜ ਸਾਡੀਆਂ ਲੋਕ-ਸੱਭਿਆਚਾਰ, ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨਾਲ ਜੁੜਿਆ ਹੋਇਆ ਤਿਉਹਾਰ-ਸਾਬਕਾ ਚੇਅਰਮੈਨ ਰਾਕੇਸ਼ ਕੁਮਾਰੀ
ਘਰੋਟਾ, 11 ਅਗਸਤ (ਸੰਜੀਵ ਗੁਪਤਾ)-ਪਿੰਡ ਮਿਰਜ਼ਾਪੁਰ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਤੀਜ ਉਤਸਵ ਦਾ ਆਯੋਜਨ ਉਤਸ਼ਾਹ ਕੀਤਾ ਗਿਆ । ਪ੍ਰੋਗਰਾਮ ਵਿਚ ਪਿੰਡ ਦੀਆਂ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਰਵਾਇਤੀ ਤੀਜ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।
ਘਰੋਟਾ, 11 ਅਗਸਤ (ਸੰਜੀਵ ਗੁਪਤਾ)-ਪਿੰਡ ਮਿਰਜ਼ਾਪੁਰ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਤੀਜ ਉਤਸਵ ਦਾ ਆਯੋਜਨ ਉਤਸ਼ਾਹ ਕੀਤਾ ਗਿਆ । ਪ੍ਰੋਗਰਾਮ ਵਿਚ ਪਿੰਡ ਦੀਆਂ ਮਹਿਲਾਵਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਰਵਾਇਤੀ ਤੀਜ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਪ੍ਰੋਗਰਾਮ ਦੀ ਪ੍ਰਧਾਨਗੀ ਸਰਪੰਚ ਜਸਵੰਤ ਸੈਣੀ ਨੇ ਕੀਤੀ, ਜਦਕਿ ਤੀਜ ਉਤਸਵ ਦਾ ਉਦਘਾਟਨ ਸਾਬਕਾ ਬਲਾਕ ਤੇ ਪੰਚਾਇਤ ਸਮਿਤੀ ਚੇਅਰਮੈਨ ਰਾਕੇਸ਼ ਕੁਮਾਰੀ ਵਲੋਂ ਕੀਤਾ ਗਿਆ । ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਅਤੇ ਹੋਰ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ । ਇਸ ਮੌਕੇ ਸਾਬਕਾ ਚੇਅਰਮੈਨ ਰਾਕੇਸ਼ ਕੁਮਾਰੀ ਅਤੇ ਸਰਪੰਚ ਜਸਵੰਤ ਸਿੰਘ ਸੈਣੀ ਆਦਿ ਬੁਲਾਰਿਆਂ ਨੇ ਕਿਹਾ ਕਿ ਤੀਜ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਸਾਡੀ ਲੋਕ-ਸੱਭਿਆਚਾਰ, ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨਾਲ ਜੁੜਿਆ ਹੋਇਆ ਤਿਉਹਾਰ ਹੈ ।। ਪ੍ਰੋਗਰਾਮ ਦੌਰਾਨ ਮਹਿਲਾਵਾਂ ਨੇ ਗੀਤ-ਸੰਗੀਤ, ਮਨੋਰੰਜਕ ਗਤੀਵਿਧੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ । ਮਹਿਲਾਵਾਂ ਦੇ ਉਤਸ਼ਾਹ ਤੇ ਭਾਗੀਦਾਰੀ ਨੇ ਪੂਰੇ ਸਮਾਗਮ ਨੂੰ ਰੌਣਕਮਈ ਬਣਾ ਦਿੱਤਾ । ਤੀਜ ਉਤਸਵ ਦੌਰਾਨ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ, ਜਿੱਥੇ ਪਿੰਡ ਵਾਸੀਆਂ ਤੇ ਮਹਿਲਾਵਾਂ ਨੇ ਵੱਖ-ਵੱਖ ਪਕਵਾਨਾਂ ਦਾ ਆਨੰਦ ਮਾਣਿਆ । ਇਸ ਮੌਕੇ ਕਾਂਤਾ ਦੇਵੀ, ਪੂਨਮ, ਪੂਜਾ, ਕਾਜਲ, ਲਵਲੀ, ਵੰਦਨਾ, ਸੰਤੋਸ਼, ਬੀਨਾ, ਨਿੰਮੋ, ਪੂਜਾ, ਸੁਨੀਤਾ, ਸੁਦੇਸ਼, ਕੁਸੁਮ, ਭੋਲੀ, ਵੀਰੋ, ਨੀਲਮ ਰਾਣੀ, ਗੀਤਾ, ਮਨਜੀਤ, ਊਸ਼ਾ, ਕੰਚਨ, ਮੀਨੂ ਅਤੇ ਅਨੂ ਆਦਿ ਮੌਜੂਦ ਸਨ ।