12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮੰਗਾਂ ਸੰਬੰਧੀ ਐਸ.ਈ. ਸ਼ਰਨਦੀਪ ਸਿੰਘ ਨੂੰ ਮਿਲੇ ਯੂਨੀਅਨ ਆਗੂ

ਪਠਾਨਕੋਟ, 11 ਅਗਸਤ (ਵਿਨੋਦ)-ਪੀ. ਡਬਲਯੂ.

Ad Position 21
No active advertisement
ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਵਿਨੋਦ)-ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਹਲਕਾ ਗੁਰਦਾਸਪੁਰ ਦੇ ਸੁਪਰਵਾਈਜ਼ਿੰਗ ਇੰਜੀਨੀਅਰ ਸ਼ਰਨਦੀਪ ਸਿੰਘ ਨਾਲ ਮੁਲਾਕਾਤ ਕੀਤੀ । ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ, ਰਜਿੰਦਰ ਕੁਮਾਰ ਪ੍ਰਧਾਨ, ਰਜਿੰਦਰ ਧੀਮਾਨ ਪ੍ਰਧਾਨ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ, ਸਤੀਸ਼ ਸ਼ਰਮਾ ਜਨਰਲ ਸਕੱਤਰ, ਹਰਪਾਲ ਸਿੰਘ ਚੇਅਰਮੈਨ, ਮੰਗਤ ਸਿੰਘ, ਮੋਹਨ ਸਿੰਘ, ਸੁਰੇਸ਼ ਕੁਮਾਰ, ਅੰਜੂ ਮੈਡਮ ਸੁਪਰਡੈਂਟ ਆਦਿ ਮੌਜੂਦ ਸਨ । ਇਸ ਮੌਕੇ ਯੂਨੀਅਨ ਦੀ ਸੁਪਰਵਾਈਜ਼ਿੰਗ ਇੰਜੀਨੀਅਰ ਸ਼ਰਨਦੀਪ ਸਿੰਘ ਤੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਡੀ.ਸੀ. ਰੇਟ ਰਵੀਜ਼ਨ ਬਕਾਇਆ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ, ਜਿਸ ਦਾ ਕੇਸ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ । ਆਊਟਸੋਰਸ ਕੀਤੇ ਸੋਧੇ ਰੇਟ ਪੰਜਾਬ ਸਰਕਾਰ ਵਲੋਂ 1 ਮਈ ਨੂੰ ਕੀਤੇ ਗਏ ਹਨ, ਤਨਖਾਹ ਇਸ ਦੀਆਂ ਦਰਾਂ ਵਧਾ ਕੇ ਦਿੱਤੀ ਜਾਵੇਗੀ, ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਜੂਨ ਅਤੇ ਜੁਲਾਈ ਦੀ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ, ਜੋ ਕਿ ਜਲਦੀ ਹੀ ਦਿੱਤੀ ਜਾਵੇਗੀ। ਸੁਰੇਂਦਰ ਕੁਮਾਰ ਟੈਕਨੀਸ਼ੀਅਨ ਗ੍ਰੇਡ-1 ਪੈਨਸ਼ਨ ਕੇਸ ਤੁਰੰਤ ਏ.ਜੀ. ਵਿਭਾਗ ਨੂੰ ਭੇਜਿਆ ਜਾਵੇਗਾ । ਬਾਕੀ ਕੰਮਾਂ ਲਈ ਯੂਨੀਅਨ ਨਾਲ 19 ਅਗਸਤ ਨੂੰ ਮੀਟਿੰਗ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵਲੋਂ ‘ਐਂਟੀ ਸਟੇਟ’ ਕਹਿਣ ’ਤੇ ਰੋਸ ’ਚ ਲਹਿਰਾਇਆ ਤਿਰੰਗਾ ਅਗਲੀ ਖ਼ਬਰ ਤੀਜ ਸਾਡੀਆਂ ਲੋਕ-ਸੱਭਿਆਚਾਰ, ਪਰੰਪਰਾਵਾਂ ਅਤੇ ਆਪਸੀ ਭਾਈਚਾਰੇ ਨਾਲ ਜੁੜਿਆ ਹੋਇਆ ਤਿਉਹਾਰ-ਸਾਬਕਾ ਚੇਅਰਮੈਨ ਰਾਕੇਸ਼ ਕੁਮਾਰ...
Ad Position 24