13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਕਾਏ ਨਾ ਮਿਲਣ ਕਾਰਨ ਪੈਨਸ਼ਨਰਾਂ ’ਚ ਰੋਸ-ਸੁਰਿੰਦਰ ਪੱਪੂ

ਗੁਰਦਾਸਪੁਰ, 12 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਐਸੋਸੀਏਸ਼ਨ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਤੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੰਡਲ ਗੁਰਦਾਸਪੁਰ ਤੋਂ ਅਪ੍ਰੈਲ ਮਹੀਨੇ ਤੋਂ ਸੇਵਾ ਮੁਕਤ ਹੋਏ ਪੈਨਸ਼ਨਰ ਜੋ ਆਰਥਿਕ ਮੰਦਹਾਲੀ ਕੱਟ ਰਹੇ ਹਨ, ਉਨ੍ਹਾਂ ਨੂੰ 4 ਮਹੀਨੇ ਬੀਤਣ ’ਤੇ ਵੀ ਪਾਵਰਕਾਮ ਪਟਿਆਲਾ ਵਲੋਂ ਉਨ੍ਹਾਂ ਦੀ ਬਣਦੀ ਛੁੱਟੀ ਦੀ ਰਕਮ ਅਤੇ ਗਰੈਚੁਟੀ ਦੀ ਰਕਮ ਨਹੀਂ ਮਿਲ ਰਹੀ। ਜਿਸ ਕਾਰਨ ਉਹ ਅਤਿ ਦੀ ਮਹਿੰਗਾਈ ਵਿਚ ਜੂਝ ਰਹੇ ਹਨ, ਕਿਉਂਕਿ ਮੰਡਲ ਗੁਰਦਾਸਪੁਰ ਵਲੋਂ ਸਾਰੀਆਂ ਹੀ ਕਾਰਵਾਈਆਂ ਮੁਕੰਮਲ ਕਰਕੇ ਉਨ੍ਹਾਂ ਦੀ ਬਣਦੀ ਲਿਮਟ ਪਾਈ ਹੋਈ ਹੈ।

Ad Position 21
No active advertisement
ਅਜੀਤ ਡੈਸਕ 13-08-2026
ਗੁਰਦਾਸਪੁਰ, 12 ਅਗਸਤ (ਅਸ਼ੋਕ ਸ਼ਰਮਾ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਐਸੋਸੀਏਸ਼ਨ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਤੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੰਡਲ ਗੁਰਦਾਸਪੁਰ ਤੋਂ ਅਪ੍ਰੈਲ ਮਹੀਨੇ ਤੋਂ ਸੇਵਾ ਮੁਕਤ ਹੋਏ ਪੈਨਸ਼ਨਰ ਜੋ ਆਰਥਿਕ ਮੰਦਹਾਲੀ ਕੱਟ ਰਹੇ ਹਨ, ਉਨ੍ਹਾਂ ਨੂੰ 4 ਮਹੀਨੇ ਬੀਤਣ ’ਤੇ ਵੀ ਪਾਵਰਕਾਮ ਪਟਿਆਲਾ ਵਲੋਂ ਉਨ੍ਹਾਂ ਦੀ ਬਣਦੀ ਛੁੱਟੀ ਦੀ ਰਕਮ ਅਤੇ ਗਰੈਚੁਟੀ ਦੀ ਰਕਮ ਨਹੀਂ ਮਿਲ ਰਹੀ। ਜਿਸ ਕਾਰਨ ਉਹ ਅਤਿ ਦੀ ਮਹਿੰਗਾਈ ਵਿਚ ਜੂਝ ਰਹੇ ਹਨ, ਕਿਉਂਕਿ ਮੰਡਲ ਗੁਰਦਾਸਪੁਰ ਵਲੋਂ ਸਾਰੀਆਂ ਹੀ ਕਾਰਵਾਈਆਂ ਮੁਕੰਮਲ ਕਰਕੇ ਉਨ੍ਹਾਂ ਦੀ ਬਣਦੀ ਲਿਮਟ ਪਾਈ ਹੋਈ ਹੈ। ਪਰ ਏ.ਓ ਫੰਡਗ ਪਟਿਆਲਾ ਵਲੋਂ ਇਹ ਲਿਮਟ ਦੇ ਬਕਾਏ ਨਹੀਂ ਭੇਜੇ ਜਾ ਰਹੇ। ਉਨ੍ਹਾਂ ਨੇ ਚੇਅਰਮੈਨ ਪਾਵਰਕਾਮ ਪਟਿਆਲਾ ਤੇ ਏ.ਓ ਫੰਡਜ ਪਟਿਆਲਾ ਤੋਂ ਜੋਰਦਾਰ ਮੰਗ ਕੀਤੀ ਕਿ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਲੀਵ ਇੰਨ ਕੈਸ਼ਮੈਂਟ ਤੇ ਗਰੈਚੁਟੀ ਦੀ ਰਕਮ ਤੁਰੰਤ ਰਿਲੀਜ਼ ਕੀਤੀ ਜਾਵੇ ਤਾਂ ਜੋ ਪੈਨਸ਼ਨਰਾਂ ਅੰਦਰ ਪਾਇਆ ਜਾ ਰਿਹਾ ਰੋਸ ਦੂਰ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਨੌਜਵਾਨ ਦੇ ਕਤਲ ਦਾ- ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਘੇਰਿਆ ਥਾਣਾ ਕਿਲ੍ਹਾ ਲਾਲ ਸਿੰਘ ਪੁਲਿਸ ’ਤੇ ਦੋਸ਼ੀਆਂ ਖਿਲ... ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਪਿੰਡ ਡੁੱਡੀਪੁਰ ਦਾ ਵਿਕਾਸ ਕਾਰਜ ਨਿਰੰਤਰ ਜਾਰੀ- ਕੇਵਲ ਸਿੰਘ ਲਾਡੀ
Ad Position 24