ਨਿਸ਼ਾਨ-ਏ-ਖ਼ਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਸੁਤੰਤਰਤਾ ਦਿਵਸ
ਘੱਲੂਘਾਰਾ ਸਾਹਿਬ, 17 ਅਗਸਤ (ਪਰਮ ਮਿਨਹਾਸ)-ਨਿਸ਼ਾਨੇ-ਏ-ਖਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਸਾਹਿਬ ਵਿਖੇ ਅੱਜ 79ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮੁੱਚਾ ਸਕੂਲ ਕੈਂਪਸ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆਇਆ।
ਘੱਲੂਘਾਰਾ ਸਾਹਿਬ, 17 ਅਗਸਤ (ਪਰਮ ਮਿਨਹਾਸ)-ਨਿਸ਼ਾਨੇ-ਏ-ਖਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਸਾਹਿਬ ਵਿਖੇ ਅੱਜ 79ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮੁੱਚਾ ਸਕੂਲ ਕੈਂਪਸ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਤਿਰੰਗਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਨਾਲ ਕੀਤੀ ਗਈ। ਪ੍ਰਿੰਸੀਪਲ ਰਣਜੀਤ ਕੌਰ ਵਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਮਹਾਨ ਸੰਘਰਸ਼, ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਤੋਂ ਜਾਣੂ ਕਰਵਾਇਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਭਾਸ਼ਣ, ਸੱਭਿਆਚਾਰਕ ਪੇਸ਼ਕਾਰੀਆਂ ਤੇ ਇਤਿਹਾਸਕ ਝਲਕੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਦੇਸ਼ ਭਗਤੀ ਪੂਰਨ ਬਣਾ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਬੰਧਕ ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ ਨੇ ਵੀ ਵਿਦਿਆਰਥੀਆਂ ਤੇ ਸਟਾਫ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ ’ਚ ਮੁੱਖ ਮਹਿਮਾਨ ਨੇ ਅਧਿਆਪਕਾਂ, ਵਿਦਿਆਰਥੀਆਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਮਠਿਆਈਆਂ, ਚਾਹ-ਪਕੌੜੇ ਆਦਿ ਵੀ ਵੰਡੇ ਗਏ।