ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਅੇਕਸੀਲੇਂਸ ’ਚ ਮਨਾਇਆ ਆਜ਼ਾਦੀ ਦਿਵਸ
ਬਟਾਲਾ 17 ਅਗਸਤ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੇਂਸ ਰਿਆਲੀ ਕਲਾਂ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਆਪਣੀ ਕਵਿਤਾਵਾਂ, ਭਾਸ਼ਣ, ਸਕਿੱਟਾਂ, ਭੰਗੜਾ, ਗਿੱਧਾ ਪਾ ਕੇ ਖੂਬ ਰੰਗ ਬੰਨਿਆ।
ਬਟਾਲਾ 17 ਅਗਸਤ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਆਫ ਐਕਸੀਲੇਂਸ ਰਿਆਲੀ ਕਲਾਂ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਛੋਟੇ ਛੋਟੇ ਬੱਚਿਆਂ ਨੇ ਆਪਣੀ ਕਵਿਤਾਵਾਂ, ਭਾਸ਼ਣ, ਸਕਿੱਟਾਂ, ਭੰਗੜਾ, ਗਿੱਧਾ ਪਾ ਕੇ ਖੂਬ ਰੰਗ ਬੰਨਿਆ। ਬੱਚਿਆਂ ਨੇ ਭਾਸ਼ਣਾ ਰਾਹੀਂ ਆਜ਼ਾਦੀ ਤੋਂ ਪਹਿਲਾ ਤੇ ਹੁਣ ਤੱਕ ਸਮੇਂ ਨੂੰ ਬਿਆਨ ਕੀਤਾ। ਪ੍ਰਿੰ. ਧੰਨਰਾਜ ਸਿੰਘ ਬੋਪਾਰਾਏ ਤੇ ਸਮੂਹ ਸਟਾਫ ਨੇ ਮਿਲ ਕੇ ਦੇਸ਼ ਦਾ ਝੰਡਾ ਲਹਿਰਾਇਆ ਤੇ ਸਮੂਹਿਕ ਰੂਪ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।