ਪੈਰਾਡਾਈਜ਼ ਸਕੂਲ ਕੋਟ ਮਜਲਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਬਟਾਲਾ, 17 ਅਗਸਤ (ਸਤਿੰਦਰ ਸਿੰਘ)-ਪੰਜਾਬ ਦੀ ਅਮੀਰ ਲੋਕ ਵਿਰਾਸਤ ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਪੈਰਾਡਾਈਜ਼ ਪਬਲਿਕ ਸਕੂਲ ਕੋਟਮਜਲਸ ਵਿਖੇ ਤੀਆਂ ਦਾ ਤਿਉਹਹਾਰ ਉਤਸ਼ਾਹ, ਰਵਾਇਤੀ ਸ਼ਾਨੋ-ਸ਼ੌਕਤ ਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ, ਲੋਕ ਗੀਤਾਂ ਦੀਆਂ ਸੁਰਾਂ, ਗਿੱਧੇ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
ਬਟਾਲਾ, 17 ਅਗਸਤ (ਸਤਿੰਦਰ ਸਿੰਘ)-ਪੰਜਾਬ ਦੀ ਅਮੀਰ ਲੋਕ ਵਿਰਾਸਤ ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਪੈਰਾਡਾਈਜ਼ ਪਬਲਿਕ ਸਕੂਲ ਕੋਟਮਜਲਸ ਵਿਖੇ ਤੀਆਂ ਦਾ ਤਿਉਹਹਾਰ ਉਤਸ਼ਾਹ, ਰਵਾਇਤੀ ਸ਼ਾਨੋ-ਸ਼ੌਕਤ ਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ, ਲੋਕ ਗੀਤਾਂ ਦੀਆਂ ਸੁਰਾਂ, ਗਿੱਧੇ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਵਿਦਿਆਰਥਣਾਂ ’ਚ ਮਹਿੰਦੀ ਲਾਉਣ ਦਾ ਮੁਕਾਬਲਾ, ਗੁੱਤ ’ਚ ਪਰਾਂਦਾ ਪਾਉਣ ਦਾ ਮੁਕਾਬਲਾ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਵਿਚ ਕਰਵਾਇਆ ਗਿਆ ਜਿਸ ਵਿਚ ਪਰਾਂਦਾ ਪਾਉਣ ਦੇ ਮੁਕਾਬਲੇ ’ਚ ਹਰਮਨਪ੍ਰੀਤ ਕੌਰ ਕੋਟ ਮਜਲਸ ਨੇ ਪਹਿਲਾ ਸਥਾਨ ਤੇ ਮਹਿੰਦੀ ਮੁਕਾਬਲੇ ਦੌਰਾਨ ਹਰਮਨਪ੍ਰੀਤ ਕੌਰ ਨੇ ਪਹਿਲਾ, ਸਜਿਪ੍ਰੀਤ, ਹਰਮਨਪ੍ਰੀਤ ਕੌਰ ਨੇ ਦੂਜਾ ਤੇ ਹਰਮਨਪ੍ਰੀਤ ਕੌਰ ਤੇ ਨਵਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ, ਪ੍ਰਿੰਸੀਪਲ ਰਮਨਦੀਪ ਕੌਰ ਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ।