19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ’ਚ ‘ਆਗਾਜ਼ 2026’ ਸਮਾਗਮ ਕਰਵਾਇਆ ਖੁਸ਼ਵੀਨ ਕੌਰ ਬਣੀ ‘ਮਿਸ ਫਰੈਸ਼ਰ’

ਫ਼ਤਿਹਗੜ੍ਹ ਚੂੜੀਆਂ, 18 ਅਗਸਤ (ਐਮ. ਐਸ.

Ad Position 21
No active advertisement
ਅਜੀਤ ਡੈਸਕ 19-08-2026
ਫ਼ਤਿਹਗੜ੍ਹ ਚੂੜੀਆਂ, 18 ਅਗਸਤ (ਐਮ.ਐਸ.ਫੁੱਲ)- ਸਥਾਨਕ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫਤਿਹਗੜ੍ਹ ਚੂੜੀਆਂ ਵਿਖੇ ਆਗਾਜ਼ 2026 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਊਸ਼ਾ ਬਿੰਬਰਾ (ਲੋਕਲ ਮੈਨੇਜਿੰਗ ਕਮੇਟੀ ਮੈਂਬਰ) ਅਤੇ ਸ੍ਰੀਮਤੀ ਵਰਿੰਦਰ ਕੌਰ (ਪ੍ਰਿੰਸੀਪਲ) ਵਿਸ਼ੇਸ ਤੌਰ ’ਤੇ ਪਹੁੰਚੇ । ਵਿਦਿਆਰਥੀਆਂ ਵਲੋਂ ਸੋਲੋ ਗਾਇਕੀ, ਗਰੁੱਪ ਡਾਂਸ, ਨਾਟਕ ਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥਣ ਖੁਸ਼ਵੀਨ ਕੌਰ (ਬੀ.ਕਾਮ ਪਹਿਲਾ ਸਮੈਸਟਰ ) ਨੂੰ ਮਿਸ ਫਰੈਸ਼ਰਜ, ਮਨਜੋਤ (ਬੀ.ਕਾਮ ਪਹਿਲਾ ਸਮੈਸਟਰ) ਨੂੰ ਮਿਸ ਕ੍ਰਿਸਮੈਟਿਕ, ਹਰਮਨ (ਬੀ.ਸੀ.ਏ ਪਹਿਲਾ ਸਮੈਸਟਰ) ਨੂੰ ਮਿਸ ਐਲੀਗੈਂਟ ਤੇ ਸੁਪ੍ਰੀਤ (ਬੀ.ਸੀ.ਏ ਪਹਿਲਾ ਸਮੈਸਟਰ) ਨੂੰ ਮਿਸ ਬਿਊਟੀ ਵਿਦ ਬ੍ਰੇਨ ਦਾ ਖ਼ਿਤਾਬ ਦਿੱਤਾ ਗਿਆ। ਜੱਜਾਂ ਦੀ ਭੂਮਿਕਾ ਮਿਸ ਨਵਨੀਤ ਅਤੇ ਮਿਸ ਕਿਰਨਦੀਪ ਕੌਰ ਨੇ ਨਿਭਾਈ। ਕਾਲਜ ਪ੍ਰਿੰਸੀਪਲ ਡਾ.ਮਿਰਣਾਲ ਗੁਪਤਾ ਨੇ ਸਾਰੇ ਨਵੇਂ ਵਿਦਿਆਰਥੀਆਂ ਦਾ ਕਾਲਜ ਵਿਚ ਸਵਾਗਤ ਕੀਤਾ ਤੇ ਜੇਤੂ ਵਿਦਿਆਰਥਣਾਂ ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਤੇ ਪਾਰਟੀ ਇੰਚਾਰਜ ਡਾ. ਰੁਚੀ ਕੋਹਲੀ ਦੀ ਮਿਹਨਤ ਅਤੇ ਸਹਾਇਕ ਸਬ-ਕਮੇਟੀ ਮੈਂਬਰਾਂ ਮਿਸ ਨੇਹਾ, ਮਿਸ ਹਿਮਾਂਸ਼ੀ ਅਤੇ ਮਿਸ ਸੁਖਮਨਪ੍ਰੀਤ ਕੌਰ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹੋਲੀ ਚਾਈਲਡ ਸਕੂਲ ਛੋਹਣ ’ਚ ਸਿਸਟਰ ਸ਼ੈਰੀਨ ਦੀ ਅਗਵਾਈ ਹੇਠ ਬੂਟੇ ਲਗਾਏ ਅਗਲੀ ਖ਼ਬਰ ਦੇਸ਼ ਭਗਤੀ ਦੇ ਰੰਗਾਂ ’ਚ ਰੰਗਿਆ ਕਲਗੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ
Ad Position 24