21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਮਨਾਏ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ

ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਚਰਨ ਸੇਵਕ ਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫੌਜੀਆਂ ਵਾਲਿਆਂ ਹੱਥੋਂ ਵਰਸੋਏ ਗਏ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਪਹਿਲੇ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਨਾਮਦੇਵ ਜੀ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਦੀ ਅਗਵਾਈ ’ਚ ਯਾਦਗਾਰ ਗੁਰਦੁਆਰਾ ਅੰਗੀਠਾ ਸਾਹਿਬ ਬੋਹੜੀ ਸਾਹਿਬ ਵਿਖੇ ਕਰਵਾਏ ਗਏ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

Ad Position 21
No active advertisement
ਸਮਾਗਮ ਦੌਰਾਨ ਬਾਬਾ ਨਾਮਦੇਵ ਜੀ, ਬਾਬਾ ਤਰਨਜੀਤ ਸਿੰਘ ਘੁੰਮਣਾਂ ਵਾਲੇ, ਜਥੇਦਾਰ ਸੁੱਚਾ ਸਿੰਘ ਲੰਗਾਹ ਤੇ ਬਾਬਾ ਸਰਬਜੀਤ ਸਿੰਘ ਭਾਗੋਵਾਲ। ਅਜੀਤ ਤਸਵੀਰ 20-08-2026
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਚਰਨ ਸੇਵਕ ਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫੌਜੀਆਂ ਵਾਲਿਆਂ ਹੱਥੋਂ ਵਰਸੋਏ ਗਏ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਪਹਿਲੇ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਨਾਮਦੇਵ ਜੀ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਦੀ ਅਗਵਾਈ ’ਚ ਯਾਦਗਾਰ ਗੁਰਦੁਆਰਾ ਅੰਗੀਠਾ ਸਾਹਿਬ ਬੋਹੜੀ ਸਾਹਿਬ ਵਿਖੇ ਕਰਵਾਏ ਗਏ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਬੋਹੜੀ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ ’ਚ ਦੇਸ਼-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਵਲੋਂ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਗਈ। ਇਸ ਮੌਕੇ ਬਾਬਾ ਤਰਨਜੀਤ ਸਿੰਘ ਛੋਟੋ ਘੁੰਮਣਾਂ ਵਾਲੇ, ਬਾਬਾ ਰਾਮ ਸਿੰਘ ਉਦਾਸੀ ਸੰਪਰਦਾਇ ਮੁਰਾਦਪੁਰ, ਜਥੇਦਾਰ ਰਣਧੀਰ ਸਿੰਘ ਖਡਿਆਲਾ ਸੈਣੀਆਂ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਬਾਬਾ ਸੁਖਮਨ ਸਿੰਘ ਫਤਹਿਗੜ੍ਹ ਸਾਹਿਬ, ਬਾਬਾ ਜੀ ਦੇ ਪੁਰਾਣੇ ਗ੍ਰੰਥੀ ਸਿੰਘ ਨਿਰਮਲ ਸਿੰਘ ਬੋਬਾਂਵਾਲਾ, ਭਾਈ ਦਲਜੀਤ ਸਿੰਘ ਮਾਣਕ, ਕਵੀਸ਼ਰ ਸੁੱਚਾ ਸਿੰਘ ਡੇਰਾ ਪਠਾਣਾ ਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਦੇ ਗ੍ਰੰਥੀ ਸਿੰਘਾਂ ਦੇ ਜਥੇ ਵਲੋਂ ਗੁਰਬਾਣੀ ਸ਼ਬਦ ਪੜੇ ਗਏ। ਇਸ ਮੌਕੇ ਆਪ ਆਗੂ ਜੋਬਨਜੀਤ ਸਿੰਘ ਰੰਧਾਵਾ, ਅਕਾਲੀ ਆਗੂ ਸਮਸ਼ੇਰ ਸਿੰਘ ਚੀਮਾ ਜਥੇਬੰਦਕ ਸਕੱਤਰ ਪੰਜਾਬ, ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬਾਬਾ ਸ਼ਿਵ ਜੀ ਨਾਲ ਜੁੜੀਆਂ ਯਾਦਾਂ ਨੂੰ ਸੰਗਤਾਂ ਨਾਲ ਸਾਂਝੀਆਂ ਕਰਦਿਆਂ ਆਖਿਆ ਕਿ ਬਾਬਾ ਸ਼ਿਵ ਜੀ ਨੇ ਸਾਦਾ ਜੀਵਨ ਬਤੀਤ ਕਰਦਿਆਂ ਸੰਗਤ ਦੀ ਸੇਵਾ ਨੂੰ ਹੀ ਮੁੱਖ ਰੱਖਿਆ ਹੈ । ਅਖੀਰ ਵਿਚ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸੈਕੇਟਰੀ ਦੀ ਸੇਵਾ ਮਾਸਟਰ ਕੁਲਦੀਪ ਸਿੰਘ ਡੇਰਾ ਪਠਾਣਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ, ਬਾਬਾ ਜਸਵਿੰਦਰ ਸਿੰਘ ਪਾਹੜਾ ਲੰਗਰਾਂ ਵਾਲੇ, ਸ਼ਰਨਜੀਤ ਸਿੰਘ ਪਾਹੜਾ ਭੱਠੇ ਵਾਲੇ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਪ੍ਰੋ. ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏ-ਪੰਜਾਬ, ਦਿਲਬਾਗ ਸਿੰਘ ਬਾਲੇਵਾਲ, ਪਹਿਲਵਾਨ ਦਿਲਬਾਗ ਸਿੰਘ ਬਾਗੋਂਵਾਣੀ, ਤਰਜਿੰਦਰ ਸਿੰਘ ਰੰਦੇਵ, ਲੈਕਚਰਾਰ ਰਣਜੋਧ ਸਿੰਘ ਮੰਮਣ, ਗੁਰਦੀਪ ਸਿੰਘ ਸਾਰਚੂਰ, ਮਾ. ਕੁਲਵਿੰਦਰ ਸਿੰਘ ਪੰਨੂੰ, ਲਖਵਿੰਦਰ ਸ਼ਹੀਦ ਬਾਲੇਵਾਲ, ਨਰਿਪਜੀਤ ਸਿੰਘ ਜੌਹਲ, ਡਾ. ਗੁਰਪ੍ਰੀਤ ਸਿੰਘ ਅੱਤੇਪੁਰ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਲੈਕਚਰਾਰ ਹਰਪਾਲ ਸਿੰਘ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਰਛਪਾਲ ਸਿੰਘ ਮੰਮਣ, ਪੰਜਾਬ ਸਿੰਘ ਰੱਤਾ ਅਬਦਾਲ, ਲਵਪ੍ਰੀਤ ਸਿੰਘ ਰਹੀਮਾਂਬਾਦ, ਜੁਗਰਾਜ ਸਿੰਘ ਸਦਾਰੰਗ, ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਸੰਦੀਪ ਸਿੰਘ, ਰਣਜੀਤ ਸਿੰਘ ਹਵੇਲੀਆਂ, ਸਰਬਜੀਤ ਸਿੰਘ ਪੱਡਾ, ਲਾਲ ਸਿੰਘ ਕੱਥੂਨੰਗਲ, ਸ਼ਿੰਦਾ ਸ਼ਾਹ ਕਲੇਰ, ਨਰਿੰਦਰ ਸਿੰਘ ਸੁਚੇਤਗੜ੍ਹ, ਕੁਲਵੰਤ ਸਿੰਘ ਪੰਧੇਰ, ਬਾਪੂ ਰਤਨ ਸਿੰਘ, ਬਲਜੀਤ ਸਿੰਘ ਕਲੇਰ, ਬਾਪੂ ਮੰਗਲ ਸਿੰਘ, ਸਵਿੰਦਰ ਸਿੰਘ ਕਾਲਾ ਅਫਗਾਨਾ, ਰਾਮ ਸਿੰਘ ਰਾਜ, ਸੁਖਦੇਵ ਸਿੰਘ ਜਫਰਵਾਲ, ਥਾਣੇਦਾਰ ਗੁਰਦੀਪ ਸਿੰਘ ਭਾਗੋਵਾਲ, ਕਾਬਲ ਸਿੰਘ ਭੰਗਵਾਂ, ਜੋਬਨਜੀਤ ਸਿੰਘ ਛੋਟੇਪੁਰ, ਅਮਰਜੀਤ ਸਿੰਘ ਭੇਖੋਵਾਲ, ਅਕਾਸ਼ਦੀਪ ਸਿੰਘ ਮਾਹਲ, ਜਗੀਰ ਸਿੰਘ ਬਾਲੇਵਾਲ, ਹਰਜਿੰਦਰ ਸਿੰਘ ਡੇਅਰੀਵਾਲ, ਬਲਜੀਤ ਸਿੰਘ ਸ਼ਿਕਾਰ, ਤਰਲੋਚਨ ਸਿੰਘ ਬਟਾਲਾ, ਪਹਿਲਵਾਨ ਅਮੋਲਕ ਸਿੰਘ ਭਾਗੋਵਾਲ, ਜੱਗਾ ਪਹਿਲਵਾਨ ਸ਼ਿਕਾਰ, ਹਰਜੋਤ ਸਿੰਘ ਨਾਰੋਵਾਲ, ਦਲੇਰ ਸਿੰਘ ਵੜੈਚ, ਮਲਕੀਤ ਸਿੰਘ ਛੋਟੇਪੁਰ, ਪਹਿਲਵਾਨ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਮਾਡਰਨ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰੂ ਹਰਿ ਰਾਇ ਇੰਟੈਲੀਜੈਂਟ ਟਰੇਯਰ ਸਕੂਲ ਪੰਜਗਰਾਈਆਂ ਵਿਚ ਤੀਆਂ ਦਾ ਤਿਉਹਾਰ ਮਨਾਇਆ
Ad Position 24