21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੇਂਟ ਸੋਲਜਰ ਮਾਡਰਨ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ

ਬਟਾਲਾ, 19 ਅਗਸਤ (ਹਰਦੇਵ ਸਿੰਘ ਸੰਧੂ)-ਪੰਜਾਬੀ ਸੱਭਿਆਚਾਰ ਤੇ ਰੰਗਾਂ ਨਾਲ ਭਰਪੂਰ ਤੀਆਂ ਦਾ ਤਿਉਹਾਰ ਸਥਾਨਕ ਸੇਂਟ ਸੋਲਜ਼ਰ ਮਾਡਰਨ ਸਕੂਲ ’ਚ ਬੜ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰ.

Ad Position 21
No active advertisement
ਅਜੀਤ ਡੈਸਕ 20-08-2026
ਬਟਾਲਾ, 19 ਅਗਸਤ (ਹਰਦੇਵ ਸਿੰਘ ਸੰਧੂ)-ਪੰਜਾਬੀ ਸੱਭਿਆਚਾਰ ਤੇ ਰੰਗਾਂ ਨਾਲ ਭਰਪੂਰ ਤੀਆਂ ਦਾ ਤਿਉਹਾਰ ਸਥਾਨਕ ਸੇਂਟ ਸੋਲਜ਼ਰ ਮਾਡਰਨ ਸਕੂਲ ’ਚ ਬੜ ਉਤਸ਼ਾਹ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰ. ਮੀਨੂੰ ਸ਼ਰਮਾ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ, ਵਿਰਾਸਤ ਨੂੰ ਜਾਣੂ ਕਰਵਾਉਣਾ ਤੇ ਉਨ੍ਹਾਂ ਨੂੰ ਆਪਸੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਣਾ ਸੀ। ਇਸ ਪ੍ਰੋਗਰਾਮ ’ਚ ਵੱਖ- ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਲੋਕ ਗੀਤ ਤੇ ਲੋਕ ਨਾਚ ਪੇਸ਼ ਕੀਤੇ ਗਏ। ਵਿਦਿਆਰਥੀਆਂ ਦੇ ਰੰਗ ਬਿਰੰਗੇ ਪਹਿਰਾਵੇ, ਪੰਜਾਬੀ ਲੋਕ ਸੰਗੀਤ ਅਤੇ ਜੋਸ਼ੀਲੀਆਂ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਖੁਸ਼ੀ ਦੇ ਰੰਗ ਵਿਚ ਰੰਗ ਦਿੱਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਕਿੱਕਲੀ ਪਾ ਕੇ ਅਤੇ ਪੀਘਾਂ ਝੂਟ ਕੇ ਆਨੰਦ ਮਾਣਿਆ। ਇਸ ਮੌਕੇ ਮੈਨੇਜਰ ਸਤਨਾਮ ਸਿੰਘ ਪਦਮ, ਹਰਪ੍ਰੀਤ ਸਿੰਘ, ਪਰਮਪ੍ਰੀਤ ਸਿੰਘ ਪੱਦਮ, ਹਰਜੀਤ ਸਿੰਘ, ਸਤਪਾਲ ਚੰਡੋਕ, ਅਮਰਜੀਤ ਕੌਰ, ਕਮਲਜੀਤ ਕੌਰ, ਕਵਲਜੀਤ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਵਿਖੇ ਵੱਖ- ਵੱਖ ਟਰੇਡਾਂ ’ਚ ਦਾਖ਼ਲੇ ਲਈ ਆਖਰੀ ਮਿਤੀ 21 ਅਗਸਤ ਤੱਕ ਅਗਲੀ ਖ਼ਬਰ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਮਨਾਏ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ...
Ad Position 24