22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਰੀਨੀਤ ਸ਼ਰਮਾ ਨੇ ਬੀ.ਸੀ.ਏ. ਸਮੈਸਟਰ-2 ’ਚ ਮੈਰਿਟ ਹਾਸਲ ਕੀਤੀ

ਧਾਰੀਵਾਲ, 22 ਅਗਸਤ (ਸਵਰਨ ਸਿੰਘ)-ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵੂਮੈਨ, ਧਾਰੀਵਾਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਪਰੀਨੀਤ ਸਰਮਾ ਨੇ ਬੀ.

Ad Position 21
No active advertisement
ਅਜੀਤ ਡੈਸਕ 23-08-2026
ਧਾਰੀਵਾਲ, 22 ਅਗਸਤ (ਸਵਰਨ ਸਿੰਘ)-ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵੂਮੈਨ, ਧਾਰੀਵਾਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਪਰੀਨੀਤ ਸਰਮਾ ਨੇ ਬੀ.ਸੀ.ਏ. ਸਮੈਸਟਰ-2 ਵਿਚ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਇਸ ਸਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਸਕੱਤਰ ਸ: ਕੁਲਦੀਪ ਸਿੰਘ ਪਟਵਾਰੀ, ਕਾਲਜ ਪਿ੍ਰੰਸੀਪਲ ਡਾ. ਬਲਬੀਰ ਕੌਰ, ਕਾਲਜ ਇੰਚਾਰਜ ਰੀਤੂ ਸ਼ਰਮਾ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਪਰੀਨੀਤ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਵੱਲੋਂ ਉਸ ਨੂੰ ਯਾਦਗਾਰੀ ਚਿੰਨ੍ਹ (ਮੋਮੈਂਟੋ) ਅਤੇ ਨਕਦ ਇਨਾਮ ਦੇ ਕੇ ਉਸ ਦੀ ਸ਼ਾਨਦਾਰ ਪ੍ਰਾਪਤੀ ਦੀ ਹੌਂਸਲਾ-ਅਫ਼ਜਾਈ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਧਾਨ ਸ: ਗੁਰਦੇਵ ਸਿੰਘ ਸੋਹਲ, ਉਪ-ਪ੍ਰਧਾਨ ਗੁਰਜੀਤ ਸਿੰਘ ਲੇਹਲ, ਸਕੱਤਰ ਕੁਲਦੀਪ ਸਿੰਘ ਪਟਵਾਰੀ, ਮੈਨੇਜਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਸੋਹਲ ਅਤੇ ਅਮਰਜੀਤ ਸਿੰਘ ਹੈਪੀ, ਕਾਲਜ ਪਿ੍ਰੰਸੀਪਲ ਡਾ. ਬਲਬੀਰ ਕੌਰ ਅਤੇ ਕਾਲਜ ਇੰਚਾਰਜ ਰੀਤੂ ਸ਼ਰਮਾ ਨੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਕਾਰੋਬਾਰੀ ਗੁਰਬਖਸ਼ ਰਾਏ ਵੋਹਰਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਅਗਲੀ ਖ਼ਬਰ ਗੁਰਬਿੰਦਰ ਸਿੰਘ, ਅਜੇ ਦੀਪ ਸਿੰਘ, ਸਰਬਜੀਤ ਸਿੰਘ, ਪ੍ਰਿੰ. ਤਜਿੰਦਰਪਾਲ ਸਿੰਘ, ਸਿੰਘ ਨਸੀਰਪੁਰ ਸ਼੍ਰੋਮਣੀ ਅਕਾਲੀ ਦਲ (ਬ)...
Ad Position 24