ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਜ਼ੋਨਲ ਪੱਧਰੀ ਮੁਕਾਬਲਿਆਂ ’ਚ ਅੱਵਲ
ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਪੰਜਾਬ ਬੋਰਡ ਵਲੋਂ 70 ਜੋਨਲ ਪੱਧਰੀ ਖੋ-ਖੋ ਟੂਰਨਾਮੇਂਟ ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ ਵਿਖੇ ਕਰਵਾਇਆ ਗਿਆ ਜਿਸ ਵਿਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰ.
ਬਟਾਲਾ, 22 ਅਗਸਤ (ਸਤਿੰਦਰ ਸਿੰਘ)- ਪੰਜਾਬ ਬੋਰਡ ਵਲੋਂ 70 ਜੋਨਲ ਪੱਧਰੀ ਖੋ-ਖੋ ਟੂਰਨਾਮੇਂਟ ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ ਵਿਖੇ ਕਰਵਾਇਆ ਗਿਆ ਜਿਸ ਵਿਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰ. ਕੁਲਬੀਰ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਜੋਨ ਦੇ ਕੁੱਲ 8 ਸਕੂਲਾਂ ਨੇ ਭਾਗ ਲਿਆ ਸੀ । ਇਸ ਟੂਰਨਾਮੇਂਟ ਵਿਚ ਡਿਵਾਈਨ ਪਬਲਿਕ ਸਕੂਲ ਦੇ ਅੰਡਰ 14 ਲੜਕਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਖੋ-ਖੋ ਮੁਕਾਬਲਾ ਡਿਵਾਈਨ ਵਿਲ ਪਬਲਿਕ ਸਕੂਲ ਤੇ ਸਰਕਾਰੀ ਸੀ.ਸੈ. ਸਕੂਲ ਗਿੱਲਾਵਾਲੀ ਦਰਮਿਆਨ ਹੋਇਆ। ਡਿਵਾਈਨ ਵਿਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੂਰੀ ਲਗਨ,ਜੋਸ਼ ਤੇ ਅਨੁਸ਼ਾਸਨ ਵਿਚ ਰਹਿ ਕੇ ਇਹ ਮੁਕਾਬਲਾ ਖੇਡਿਆ ਤੇ ਪਹਿਲਾ ਸਥਾਨ ਹਾਸਿਲ ਕੀਤਾ । ਟੂਰਨਾਮੈਂਟ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਸਕੂਲ ਪੁੱਜਣ ’ਤੇ ਜੇਤੂ ਖਿਡਾਰੀਆਂ ਦਾ ਸਕੂਲ ਪ੍ਰਿੰਸੀਪਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਕੋਚ ਹਰਦੀਪ ਸਿੰਘ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਵਰਗ ਹਾਜ਼ਰ ਸਨ ।