ਕਾਲਜ ’ਚ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਦਿੱਤਾ ਜਾਵੇਗਾ : ਬੇਦੀ
ਕਲਾਨੌਰ, 22 ਅਗਸਤ (ਪੁਰੇਵਾਲ)-ਸਥਾਨਕ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਸਨਮਾਨ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਜਸੇਵੀ ਬਾਬਾ ਰਜਿੰਦਰ ਸਿੰਘ ਬੇਦੀ ਅਤੇ ਉਨ੍ਹਾਂ ਦੇ ਧਰਮਪਤਨੀ ਸ਼੍ਰੀਮਤੀ ਆਤਮਜੀਤ ਕੌਰ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ।
ਗ
ਗੁਰਬਿੰਦਰ ਸਿੰਘ, ਅਜੇ ਦੀਪ ਸਿੰਘ, ਸਰਬਜੀਤ ਸਿੰਘ, ਪ੍ਰਿੰ. ਤਜਿੰਦਰਪਾਲ ਸਿੰਘ, ਸਿੰਘ ਨਸੀਰਪੁਰ
23-08-2026
ਕਲਾਨੌਰ, 22 ਅਗਸਤ (ਪੁਰੇਵਾਲ)-ਸਥਾਨਕ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਸਨਮਾਨ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਜਸੇਵੀ ਬਾਬਾ ਰਜਿੰਦਰ ਸਿੰਘ ਬੇਦੀ ਅਤੇ ਉਨ੍ਹਾਂ ਦੇ ਧਰਮਪਤਨੀ ਸ਼੍ਰੀਮਤੀ ਆਤਮਜੀਤ ਕੌਰ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਕਿਹਾ ਕਿ ਬਾਬਾ ਰਜਿੰਦਰ ਸਿੰਘ ਬੇਦੀ ਇਕ ਨੇਕਦਿਲ, ਦਾਨਿਸ਼ਮੰਦ, ਲੋਕ ਸੁਨੇਹੀ ਅਤੇ ਨਿਮਰਤਾ ਦੇ ਧਾਰਨੀ ਇਨਸਾਨ ਹਨ। ਉਹ ਅਕਸਰ ਹੀ ਵਿੱਦਿਅਕ, ਸਮਾਜਿਕ ਸੰਸਥਾਵਾਂ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਬਾ ਰਜਿੰਦਰ ਸਿੰਘ ਬੇਦੀ ਨੇ ਆਸ਼ੀਰਵਾਦ ਅਤੇ ਆਰਥਿਕ ਮਦਦ ਵਜੋਂ ਕਾਲਜ ’ਚ ਲਾਇਬ੍ਰੇਰੀ ਵਿਚ 10 ਵੱਡੇ ਰੀਡਿੰਗ ਟੇਬਲ, 4 ਵੱਡੀਆਂ ਸਟੀਲੀ ਅਲਮਾਰੀਆਂ, 4 ਅਖ਼ਬਾਰਾਂ ਪੜ੍ਹਨ ਲਈ ਸਟੈਂਡ, 200 ਕੁਸ਼ਨ ਕੁਰਸੀਆਂ, 1 ਕੰਪਿਊਟਰ ਟੇਬਲ ਅਤੇ 1 ਲੈਕਚਰ ਸਟੈਂਡ ਮੁਹਾਈਆ ਕਰਨ ਦੀ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵਲੋਂ ਕਾਲਜ ਨੂੰ 130 ਪਲਾਸਟਿਕ ਦੀਆਂ ਕੁਰਸੀਆਂ, ਖੇਡਾਂ ਦਾ ਸਾਮਾਨ, ਕਾਲਜ ਦੇ ਹਰੇਕ ਵਿਦਿਆਰਥੀ ਨੂੰ 10-10 ਕਾਪੀਆਂ ਦਾ ਸੈੱਟ ਅਤੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਲਈ ਆਰਥਿਕ ਮਦਦ ਕੀਤੀ ਗਈ ਹੈ। ਮੁੱਖ ਮਹਿਮਾਨ ਬਾਬਾ ਰਜਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਲਜ ’ਚ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਉਨ੍ਹਾਂ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਾਲਜ ਲਾਇਬ੍ਰੇਰੀ ਵਿਚ ਆਉਣ ਵਾਲੇ ਸਮੇਂ ਵਿਚ ਏ.ਸੀ. ਲਾਉਣ ਅਤੇ ਲਾਇਬ੍ਰੇਰੀ ਲਈ ਪੁਸਤਕਾਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੀਆਂ ਕਾਲਜ ਨੂੰ ਦਿੱਤੀਆਂ ਸੇਵਾਵਾਂ ਨੂੰ ਸਤਿਕਾਰ ਦਿੰਦਿਆਂ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ, ਕਲਾਨੌਰ ਦੀ ਲਾਇਬ੍ਰੇਰੀ ਬਾਬਾ ਰਜਿੰਦਰ ਸਿੰਘ ਬੇਦੀ ਨੂੰ ਸਮਰਪਿਤ ਕੀਤੀ ਗਈ ਅਤੇ ਇਸ ਦਾ ਨਾਮਕਰਨ ‘ਬਾਬਾ ਰਜਿੰਦਰ ਸਿੰਘ ਬੇਦੀ ਲਾਇਬ੍ਰੇਰੀ’ ਕੀਤਾ ਗਿਆ। ਉਪਰੰਤ ਕਾਲਜ ਵਲੋਂ ਬਾਬਾ ਰਜਿੰਦਰ ਸਿੰਘ ਬੇਦੀ ਅਤੇ ਉਨ੍ਹਾਂ ਦੇ ਧਰਮਪਤਨੀ ਸ਼੍ਰੀਮਤੀ ਆਤਮਜੀਤ ਕੌਰ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਸ: ਬਰਜਿੰਦਰਾ ਸਿੰਘ ਬਾਜਵਾ, ਸੈਕਟਰੀ ਸੁੱਚਾ ਸਿੰਘ, ਰਾਜੇਸ਼ ਹਾਂਡਾ, ਪਲਵਿੰਦਰ ਸਿੰਘ ਰੰਧਾਵਾ ਸਾਇੰਸ ਮਾਸਟਰ, ਸ਼੍ਰੀ ਰਾਜ ਕੁਮਾਰ ਤੇ ਹਰਜਿੰਦਰਪਾਲ ਗਣਿਤ ਮਾਸਟਰ, ਬਲਜੀਤ ਸਿੰਘ ਐੱਸ.ਐੱਚ.ਓ. ਅਤੇ ਪ੍ਰਗਟ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ। ਮੰਚ ਦਾ ਸੰਚਾਲਨ ਪ੍ਰੋ. ਸੰਦੀਪ ਚੰਚਲ ਨੇ ਨਿਭਾਇਆ। ਇਸ ਮੌਕੇ ਪ੍ਰੋ. ਜੁਝਾਰ ਸਿੰਘ ਬਾਜਵਾ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਨਵਦੀਪ ਕੌਰ, ਪ੍ਰੋ. ਸਤਿੰਦਰ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਆਰਤੀ ਮਹਾਜਨ, ਪ੍ਰੋ. ਸਤਿੰਦਰ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਰੀਤੀ ਸ਼ਰਮਾ, ਪ੍ਰੋ. ਅੰਜਨਾ ਸ਼ਰਮਾ, ਪ੍ਰੋ. ਸ਼ਿਵਾਨੀ, ਪ੍ਰੋ. ਰਿਧਿਮਾ ਮਹਾਜਨ, ਪ੍ਰੋ. ਪੂਜਾ ਦੇਵੀ, ਪ੍ਰੋ. ਰੁਪਿੰਦਰ ਕੌਰ, ਕਲਰਕ ਹਰਜੰਤ ਸਿੰਘ ਅਤੇ ਸੁਨੀਲ ਕੁਮਾਰ ਵੀ ਹਾਜ਼ਰ ਸਨ।