ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ
ਪਠਾਨਕੋਟ, 25 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੀ ਪ੍ਰਧਾਨਗੀ ਹੇਠ ਆਦਰਸ਼ ਸ਼ਿਸ਼ੁ ਵਾਟਿਕਾ ਸਕੂਲ ਵਿਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਜਿਸ ’ਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਪ੍ਰਦੀਪ ਕੁਮਾਰ ਤੇ ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।
ਪਠਾਨਕੋਟ, 25 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਵਿਜੇ ਵਰਮਾ ਦੀ ਪ੍ਰਧਾਨਗੀ ਹੇਠ ਆਦਰਸ਼ ਸ਼ਿਸ਼ੁ ਵਾਟਿਕਾ ਸਕੂਲ ਵਿਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਜਿਸ ’ਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਪ੍ਰਦੀਪ ਕੁਮਾਰ ਤੇ ਟ੍ਰੈਫਿਕ ਮਾਰਸ਼ਲ ਵਿਜੇ ਪਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਸੈਮੀਨਾਰ ਦੌਰਾਨ ਪ੍ਰਦੀਪ ਕੁਮਾਰ ਤੇ ਵਿਜੇ ਪਾਸੀ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ । ਉਨ੍ਹਾਂ ਬੱਚਿਆਂ ਨੂੰ ਸੜਕ ਪਾਰ ਕਰਦੇ ਸਮੇਂ ਸਾਵਧਾਨੀ ਵਰਤਣ, ਟ੍ਰੈਫਿਕ ਸਿਗਨਲਾਂ ਦੀ ਪਾਲਣਾ ਕਰਨ, ਹੈਲਮਟ ਤੇ ਸੀਟ ਬੈਲਟ ਦੀ ਮਹੱਤਤਾ ਸਮਝਣ ਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਤੇ ਬੱਚੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕਰਨ । ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਕੁਮਾਰੀ ਨੇ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਕਰਵਾਏ ਜਾਗਰੂਕਤਾ ਸੈਮੀਨਾਰ ਦੀ ਸ਼ਲਾਘਾ ਕੀਤੀ । ਇਸ ਮੌਕੇ ਕਲੱਬ ਪ੍ਰਧਾਨ ਵਿਜੇ ਵਰਮਾ, ਵਿਜੇ ਪਾਸੀ, ਪੰਕਜ ਮਹਿਤਾ, ਸ਼ਰਨਜੀਤ ਸਿੰਘ, ਸੁਰਜੀਤ ਸਿੰਘ ਤੇ ਅਜੇ ਪਾਲ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ ।