26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨੈਸ਼ਨਲ ਹਾਈਵੇ ਨੇੜੇ ਜੰਗਲ ’ਚੋਂ ਮਿਲੀ ਸੜੀ ਹੋਈ ਲਾਸ਼

ਪਠਾਨਕੋਟ, 25 ਅਗਸਤ (ਵਿਨੋਦ)-ਪਠਾਨਕੋਟ ਨਾਲ ਲੱਗਦੇ ਡਮਟਾਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਨੈਸ਼ਨਲ ਹਾਈਵੇ ਨੇੜੇ ਜੰਗਲ ਵਿਚ ਇਕ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ । ਸ਼ੱਕ ਹੈ ਕਿ ਲਾਸ਼ ਲੰਬੇ ਸਮੇਂ ਤੋਂ ਜੰਗਲ ਵਿਚ ਪਈ ਸੀ, ਜਿਸ ਕਾਰਨ ਪਹਿਚਾਣ ਕਰਨਾ ਮੁਸ਼ਕਿਲ ਹੋ ਗਿਆ ਸੀ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਵਿਨੋਦ)-ਪਠਾਨਕੋਟ ਨਾਲ ਲੱਗਦੇ ਡਮਟਾਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਨੈਸ਼ਨਲ ਹਾਈਵੇ ਨੇੜੇ ਜੰਗਲ ਵਿਚ ਇਕ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ । ਸ਼ੱਕ ਹੈ ਕਿ ਲਾਸ਼ ਲੰਬੇ ਸਮੇਂ ਤੋਂ ਜੰਗਲ ਵਿਚ ਪਈ ਸੀ, ਜਿਸ ਕਾਰਨ ਪਹਿਚਾਣ ਕਰਨਾ ਮੁਸ਼ਕਿਲ ਹੋ ਗਿਆ ਸੀ । ਜਾਣਕਾਰੀ ਅਨੁਸਾਰ ਡਮਟਾਲ ਪੁਲਿਸ ਨੂੰ ਨੈਸ਼ਨਲ ਹਾਈਵੇ ਨੇੜੇ ਜੰਗਲ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ ਇੰਦੋਰਾ ਡੀ.ਐਸ.ਪੀ. ਸੰਜੀਵ ਕੁਮਾਰ ਯਾਦਵ ਡਮਟਾਲ ਪੁਲਿਸ ਸਟੇਸ਼ਨ ਦੀ ਇਕ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇੰਨਾ ਕੀਤਾ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ । ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ । ਟੀਮ ਨੇ ਘਟਨਾ ਸਥਾਨ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ । ਇਸ ਵੇਲੇ ਪੁਲਿਸ ਮ੍ਰਿਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਉਹ ਮ੍ਰਿਤਕ ਦੀ ਮੌਤ ਦੇ ਹਾਲਾਤਾਂ ਅਤੇ ਲਾਸ਼ ਜੰਗਲ ਵਿਚ ਕਿਵੇਂ ਪਹੁੰਚੀ, ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਤੇ ਫੋਰੈਂਸਿਕ ਜਾਂਚ ਰਿਪੋਰਟਾਂ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਹੋਰ ਪੁਲਿਸ ਜਾਂਚ ਅਤੇ ਕਾਰਵਾਈ ਜਾਰੀ ਹੈ ।
Ad Position 22
No active advertisement
ਪਿਛਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ’ਤੇ ਕਾਰਵਾਈ, ਕੱਟੇ ਚਲਾਨ ਅਗਲੀ ਖ਼ਬਰ ਬਜਰੰਗ ਨਾਟਕ ਕਲੱਬ ਦੀ ਮੀਟਿੰਗ ’ਚ ਨਵੀਂ ਕਾਰਜਕਾਰਨੀ ਦਾ ਗਠਨ
Ad Position 24