25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਦੇ ਪ੍ਰਧਾਨ ਬਣੇ ਨਿਖਿਲ ਲੂਥਰਾ

ਪਠਾਨਕੋਟ, 25 ਅਗਸਤ (ਸੰਧੂ)-ਰੋਟਰੀ ਕਲੱਬ ਆਫ਼ ਪਠਾਨਕੋਟ ਗ੍ਰੇਟਰ ਵਲੋਂ ਰੋਟਰੀ ਵਰ੍ਹਾ 2026-27 ਲਈ ਨਵੀਂ ਟੀਮ ਦੀ ਸਥਾਪਨਾ ਸਬੰਧੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਰੋਟੇਰੀਅਨ ਨਿਖਿਲ ਲੂਥਰਾ ਨੇ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੰਧੂ)-ਰੋਟਰੀ ਕਲੱਬ ਆਫ਼ ਪਠਾਨਕੋਟ ਗ੍ਰੇਟਰ ਵਲੋਂ ਰੋਟਰੀ ਵਰ੍ਹਾ 2026-27 ਲਈ ਨਵੀਂ ਟੀਮ ਦੀ ਸਥਾਪਨਾ ਸਬੰਧੀ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਰੋਟੇਰੀਅਨ ਨਿਖਿਲ ਲੂਥਰਾ ਨੇ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ । ਰੋਟਰੀ ਵਰ੍ਹਾ 2025-26 ਦੇ ਤਤਕਾਲੀਨ ਪ੍ਰਧਾਨ ਰੋਟੇਰੀਅਨ ਨਵਨੀਤ ਮਰਵਾਹਾ ਨੇ ਨਵੀਂ ਟੀਮ ਨੂੰ ਜ਼ਿੰਮੇਵਾਰੀ ਸੌਂਪੀ । ਸਮਾਗਮ ’ਚ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਦੇ ਡੀ.ਜੀ.ਐਨ. ਰੋਟੇਰੀਅਨ ਐਚ.ਐਸ. ਜੋਗੀ ਮੁੱਖ ਮਹਿਮਾਨ ਤੇ ਤਾਜਪੋਸ਼ੀ ਅਧਿਕਾਰੀ ਵਜੋਂ ਸ਼ਾਮਿਲ ਹੋਏ । ਵਿਨੈ ਜੋਸ਼ੀ ਜ਼ੋਨਲ ਚੇਅਰਮੈਨ, ਅਸਿਸਟੈਂਟ ਗਵਰਨਰ ਗੁਰਪ੍ਰੀਤ ਸਿੰਘ ਅਹਲੂਵਾਲੀਆ ਤੇ ਕੇ.ਐਸ. ਚੱਠਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਉਨ੍ਹਾਂ ਨਵੀਂ ਟੀਮ ਨੂੰ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਹੋ ਕੇ ਅੱਗੇ ਵਧਾਉਣ ਦੀ ਸਹੁੰ ਚੁੱਕਾਈ । ਪ੍ਰਧਾਨ ਨਿਖਿਲ ਲੂਥਰਾ ਨੇ ਆਪਣੀ ਟੀਮ ਦਾ ਗਠਨ ਕਰਦਿਆਂ ਲਲਿਤ ਕੁਮਾਰ ਸ਼ਰਮਾ ਨੂੰ ਸਕੱਤਰ ਤੇ ਪੰਕਜ ਵਰਮਾ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ । ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ ਤੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ । ਇਸ ਮੌਕੇ ਸੁਖਦੀਪ ਸਿੰਘ ਆਹੂਜਾ, ਕਰਨ ਸਿੰਘ, ਸੌਰਭ ਗੰਡੋਤਰਾ, ਗੁਰਜੀਤ ਸੇਠੀ, ਹੀਰਾ ਸਹਿਗਲ, ਰੋਟੇਰੀਅਨ ਸੰਜੀਵ ਗੁਪਤਾ, ਅਜੀਤ ਸਿੰਘ, ਰੋਟੇਰੀਅਨ ਰਾਜੇਸ਼ ਬਜਾਜ, ਇਨਰਵ੍ਹੀਲ ਗ੍ਰੇਟਰ ਦੀ ਪ੍ਰਧਾਨ ਪੂਜਾ ਗੁਪਤਾ, ਵਨੀਤਾ ਲੂਥਰਾ, ਅਮਿਤਾ ਸ਼ਰਮਾ, ਦੀਪਿਕਾ ਵਰਮਾ, ਕਵਿਤਾ ਹਾਂਡਾ, ਸੰਜਨਾ ਜੋਸ਼ੀ, ਭਾਰਤੀ ਸਹਿਗਲ, ਪੂਜਾ ਚੋਪੜਾ, ਜੋਤੀ ਬਜਾਜ, ਜੋਤੀ ਸਲਾਰੀਆ, ਰੇਖਾ ਮਰਵਾਹਾ, ਪ੍ਰਭਜੀਤ ਕੌਰ, ਹਰਲੀਨ ਕੌਰ ਅਤੇ ਮਨੀਸ਼ਾ ਗੰਡੋਤਰਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਮੀਟਿੰਗ ਅਗਲੀ ਖ਼ਬਰ ਪਠਾਨਕੋਟ ਦੇ ਵਾਰਡ ਨੰਬਰ-7 ਦੇ ਲੋਕਾਂ ਨੂੰ ਹਨੇਰੇ ਤੋਂ ਮਿਲੀ ਨਿਜਾਤ
Ad Position 24