ਪਠਾਨਕੋਟ ਦੇ ਵਾਰਡ ਨੰਬਰ-7 ਦੇ ਲੋਕਾਂ ਨੂੰ ਹਨੇਰੇ ਤੋਂ ਮਿਲੀ ਨਿਜਾਤ
ਪਠਾਨਕੋਟ 25 ਅਗਸਤ (ਵਿਨੋਦ)-ਪਠਾਨਕੋਟ ਦੇ ਵਾਰਡ ਨੰਬਰ-7 ਦੇ ਵਸਨੀਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਸੂਰਜ ਰੰਧਾਵਾ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਵਾਰਡ ’ਚ ਹਨੇਰੇ ਕਾਰਨ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਆਪਣੇ ਨਿੱਜੀ ਖ਼ਰਚੇ ’ਚੋਂ ਸਟ੍ਰੀਟ ਲਾਈਟਾਂ ਲਗਵਾਈਆਂ ਹਨ ।
ਪਠਾਨਕੋਟ 25 ਅਗਸਤ (ਵਿਨੋਦ)-ਪਠਾਨਕੋਟ ਦੇ ਵਾਰਡ ਨੰਬਰ-7 ਦੇ ਵਸਨੀਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਸੂਰਜ ਰੰਧਾਵਾ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਵਾਰਡ ’ਚ ਹਨੇਰੇ ਕਾਰਨ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਆਪਣੇ ਨਿੱਜੀ ਖ਼ਰਚੇ ’ਚੋਂ ਸਟ੍ਰੀਟ ਲਾਈਟਾਂ ਲਗਵਾਈਆਂ ਹਨ । ਲਾਈਟਾਂ ਲੱਗਣ ਨਾਲ ਵਾਰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਹਨੇਰੇ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ । ਇਸ ਮੌਕੇ ਗੱਲਬਾਤ ਕਰਦਿਆਂ ਸੂਰਜ ਰੰਧਾਵਾ ਨੇ ਕਿਹਾ ਕਿ ਮੇਰੇ ਵਾਰਡ ਦੇ ਲੋਕ ਮੇਰੇ ਆਪਣੇ ਹਨ । ਉਨ੍ਹਾਂ ਦੀ ਤਕਲੀਫ਼ ਮੇਰੀ ਆਪਣੀ ਤਕਲੀਫ਼ ਹੈ । ਵਾਰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ ਤੇ ਆਉਣ ਵਾਲੇ ਦਿਨਾਂ ਵਿਚ ਇੱਥੇ ਹੋਰ ਵੀ ਕਈ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ । ਇਸ ਨੇਕ ਕਾਰਜ ਦੀ ਸ਼ੁਰੂਆਤ ਮੌਕੇ ਵਾਰਡ ਦੇ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀ ਮੌਜੂਦ ਸਨ, ਜਿਨ੍ਹਾਂ ਨੇ ਸੂਰਜ ਰੰਧਾਵਾ ਦੇ ਇਸ ਸੇਵਾ ਭਾਵਨਾ ਵਾਲੇ ਕਦਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।