26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਾਰੀਅਰਜ਼ ਸੋਸ਼ਲ ਕਲੱਬ ਨੇ ਸਕੂਲ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਪਠਾਨਕੋਟ, 25 ਅਗਸਤ (ਸੰਧੂ)- ਵਾਰੀਅਰਜ਼ ਸੋਸ਼ਲ ਕਲੱਬ ਪਠਾਨਕੋਟ ਨੇ ਪ੍ਰਧਾਨ ਸੰਜੇ ਆਨੰਦ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਇਕ ਪ੍ਰੋਗਰਾਮ ਕੀਤਾ । ਕਲੱਬ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ 80 ਸਕੂਲੀ ਬੱਚਿਆਂ ਨੂੰ ਸਟੇਸ਼ਨਰੀ, ਪੈਨਸਿਲਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੰਧੂ)- ਵਾਰੀਅਰਜ਼ ਸੋਸ਼ਲ ਕਲੱਬ ਪਠਾਨਕੋਟ ਨੇ ਪ੍ਰਧਾਨ ਸੰਜੇ ਆਨੰਦ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਇਕ ਪ੍ਰੋਗਰਾਮ ਕੀਤਾ । ਕਲੱਬ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ 80 ਸਕੂਲੀ ਬੱਚਿਆਂ ਨੂੰ ਸਟੇਸ਼ਨਰੀ, ਪੈਨਸਿਲਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ । ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਸਕੂਲ ਲਈ ਵਾਟਰ ਕੂਲਰ ਦੀ ਮੰਗ ਵੀ ਰੱਖੀ । ਜਿਸ ਨੂੰ ਪੂਰਾ ਕਰਦੇ ਹੋਏ ਕਲੱਬ ਮੈਂਬਰਾਂ ਨੇ ਵਾਟਰ ਕੂਲਰ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ । ਇਸ ਮੌਕੇ ਸਰਪ੍ਰਸਤ ਉਮੇਸ਼ ਕੋਹਲੀ, ਡਾ: ਓ.ਪੀ. ਵਿਗ, ਜਗਦੀਸ਼ ਕੋਹਲੀ, ਐਨ.ਪੀ. ਧਵਨ, ਲਲਿਤ ਤ੍ਰੇਹਨ, ਡਾ: ਰਾਕੇਸ਼ ਮਹਿੰਦਰੂ, ਸੁਸ਼ੀਲ ਮਹਿੰਦਰੂ ਚੇਅਰਮੈਨ, ਰਮਨ ਹਾਂਡਾ ਸਰਪ੍ਰਸਤ, ਪੁਨੀਤ ਕਪੂਰ, ਦੀਪਕ ਕੱਕੜ, ਨੀਰਜ ਸੇਖੜੀ, ਸੰਦੀਪ ਕਪੂਰ, ਉੱਜਵਲ ਭੰਡਾਰੀ, ਸਟੇਟ ਐਵਾਰਡੀ ਟੀਚਰ ਪ੍ਰਵੀਨ ਸਿੰਘ, ਸਵਿਤਾ ਕਟੋਚ, ਬਬਿਤਾ ਚੋਪੜਾ, ਮੰਜੂ ਪਠਾਨੀਆ, ਮਨੀਸ਼ਾ ਕੋਹਲੀ ਅਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ । ਇਸ ਮੌਕੇ ਪ੍ਰਧਾਨ ਸੰਜੇ ਆਨੰਦ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਲੋੜਵੰਦਾਂ ਨੂੰ ਲਾਭ ਪਹੁੰਚਾਉਣਾ ਹੈ । 25ਪੀਟੀਕੇ30 ਕਲੱਬ ਆਗੂ ਸਟੇਸ਼ਨਰੀ ਦਿੰਦੇ ਹੋਏ । ਤਸਵੀਰ: ਸੰਧੂ
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਵਾਰਡ ਨੰਬਰ-7 ਦੇ ਲੋਕਾਂ ਨੂੰ ਹਨੇਰੇ ਤੋਂ ਮਿਲੀ ਨਿਜਾਤ ਅਗਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ’ਤੇ ਕਾਰਵਾਈ, ਕੱਟੇ ਚਲਾਨ
Ad Position 24