27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਮੂਹ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪੱਧਰੀ ਇਤਿਹਾਸਕ ਰੈਲੀਆਂ ਦਾ ਐਲਾਨ ਚਾਵਾਂ ਨਾਲ ਬਣਾਈ ਆਪ ਸਰਕਾਰ ਤੋਂ ਹਰ ਵਰਗ ਦੁਖੀ : ਆਗੂ

ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਇਕਜੁਟਤਾ ਨਾਲ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ 27 ਅਗਸਤ ਨੂੰ ਹਰੇਕ ਦਫ਼ਤਰ, ਸਕੂਲ, ਰੋਡਵੇਜ਼, ਹਸਪਤਾਲ ’ਚ ਸਮੂਹਿਕ ਛੁੱਟੀ ਲੈਣ ਉਪਰੰਤ ਜ਼ਿਲ੍ਹਾ ਪੱਧਰ ’ਤੇ ਇਤਿਹਾਸਕ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਅਧਿਆਪਕ ਆਗੂ ਗੁਰਿੰਦਰ ਸਿੰਘ ਸਿੱਧੂ, ਰਵਿੰਦਰਜੀਤ ਸਿੰਘ ਪੰਨੂੰ, ਬਲਰਾਜ ਸਿੰਘ ਬਾਜਵਾ, ਤਰਸੇਮਪਾਲ ਸ਼ਰਮਾ, ਕੁਲਦੀਪ ਸਿੰਘ ਪੁਰੇਵਾਲ, ਸੋਮ ਸਿੰਘ, ਮਨਪ੍ਰੀਤ ਸਿੰਘ ਕਾਹਲੋਂ, ਤਜਿੰਦਰ ਸਿੰਘ ਸ਼ਾਹ, ਗੁਰਜੀਤ ਸਿੰਘ ਧਿਆਨਪੁਰ, ਬਲਜੀਤ ਸਿੰਘ ਭਾਗੋਵਾਲ ਆਦਿ ਵਲੋਂ ਟੀਮਾਂ ਬਣਾ ਕੇ ਸ.

Ad Position 21
No active advertisement
ਅਧਿਆਪਕ ਆਗੂ ਗੁਰਿੰਦਰ ਸਿੰਘ ਸਿੱਧੂ ਸਾਥੀਆਂ ਸਮੇਤ ਸਕੂਲਾਂ ਵਿਚ ਜਾ ਕੇ ਰੈਲੀ ਨੂੰ ਕਾਮਯਾਬ ਕਰਨ ਲਈ ਮੁਲਾਜ਼ਮਾਂ ਨੂੰ ਲਾਮਬੱਧ ਕਰਦੇ ਹੋਏ। ਅਜੀਤ ਤਸਵੀਰ 27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਇਕਜੁਟਤਾ ਨਾਲ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ 27 ਅਗਸਤ ਨੂੰ ਹਰੇਕ ਦਫ਼ਤਰ, ਸਕੂਲ, ਰੋਡਵੇਜ਼, ਹਸਪਤਾਲ ’ਚ ਸਮੂਹਿਕ ਛੁੱਟੀ ਲੈਣ ਉਪਰੰਤ ਜ਼ਿਲ੍ਹਾ ਪੱਧਰ ’ਤੇ ਇਤਿਹਾਸਕ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਅਧਿਆਪਕ ਆਗੂ ਗੁਰਿੰਦਰ ਸਿੰਘ ਸਿੱਧੂ, ਰਵਿੰਦਰਜੀਤ ਸਿੰਘ ਪੰਨੂੰ, ਬਲਰਾਜ ਸਿੰਘ ਬਾਜਵਾ, ਤਰਸੇਮਪਾਲ ਸ਼ਰਮਾ, ਕੁਲਦੀਪ ਸਿੰਘ ਪੁਰੇਵਾਲ, ਸੋਮ ਸਿੰਘ, ਮਨਪ੍ਰੀਤ ਸਿੰਘ ਕਾਹਲੋਂ, ਤਜਿੰਦਰ ਸਿੰਘ ਸ਼ਾਹ, ਗੁਰਜੀਤ ਸਿੰਘ ਧਿਆਨਪੁਰ, ਬਲਜੀਤ ਸਿੰਘ ਭਾਗੋਵਾਲ ਆਦਿ ਵਲੋਂ ਟੀਮਾਂ ਬਣਾ ਕੇ ਸ.ਸ.ਸ. ਸਕੂਲ ਵਡਾਲਾ ਗ੍ਰੰਥੀਆਂ, ਧੁੱਪਸੜੀ, ਦਿਆਲਗੜ੍ਹ, ਕਿਲਾ ਟੇਕ ਸਿੰਘ, ਗਾਂਧੀ ਕੈਂਪ, ਸ਼ਾਸ਼ਤਰੀ ਨਗਰ ਬਟਾਲਾ, ਧਿਆਨਪੁਰ, ਫਤਹਿਗੜ੍ਹ ਚੂੜੀਆਂ ਸਕੂਲਾਂ ’ਚ ਪਹੁੰਚ ਕੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਕਿਹਾ ਕਿ ਚਾਵਾਂ ਨਾਲ ਬਣਾਈ ‘ਆਪ’ ਸਰਕਾਰ ਤੋਂ ਹਰ ਵਰਗ ਦੁਖੀ ਹੋ ਚੁੱਕਾ ਹੈ ਤੇ 4 ਸਾਲ 6 ਮਹੀਨੇ ਸਰਕਾਰ ਨੂੰ ਪੁਰਾਣੀ ਪੈਨਸ਼ਨ ਦਾ ਚੇਤਾ ਨਹੀਂ ਆਇਆ, ਡੀ.ਏ. ਦੀਆਂ ਕਿਸ਼ਤਾਂ ਹਾਈਕੋਰਟ ਦੇ ਫੈਸਲੇ ਅਨੁਸਾਰ ਵੀ ਨਹੀਂ ਦਿੱਤੀਆਂ ਗਈਆਂ, ਏ.ਸੀ.ਪੀ., ਭੱਤੇ, ਤਰੱਕੀਆਂ ਨਹੀਂ ਕੀਤੀਆਂ, ਸਗੋਂ ਐਸੋਸੀਏਟ ਅਧਿਆਪਕਾਂ/ਜੰਗਲਾਤ ਵਰਕਰਾਂ ਨੂੰ ਪੱਕਿਆਂ ਕਰਨ ਦੇ ਨਾਂਅ ’ਤੇ ਕੇਵਲ ਤਨਖਾਹਾਂ ਦਾ ਮਾਮੂਲੀ ਵਾਧਾ ਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਹੀ 70 ਤੋਂ ਵੱਧ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੈਂਕੜੇ ਅਧਿਆਪਕਾਂ ਨੂੰ ਪ੍ਰਾਜੈਕਟਾਂ ਦੇ ਨਾਂਅ ’ਤੇ ਸਕੂਲਾਂ ਤੋਂ ਬਾਹਰ ਕੀਤਾ ਗਿਆ ਹੈ। ਕੁਝ ਅਧਿਆਪਕ ਤਾਂ 15-15 ਸਾਲਾਂ ਤੋਂ ਐਸ.ਡੀ.ਐਮ. ਦਫ਼ਤਰਾਂ ਵਿਚ ਹੀ ਡਿਊਟੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਲਈ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ, ਬਿਜਲੀ ਲਾਇਨਮੈਨਾਂ, ਸਫਾਈ ਕਰਮਚਾਰੀਆਂ ਨੂੰ ਪਸ਼ੂਆਂ ਵਾਂਗ ਕੁੱਟਿਆ ਗਿਆ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਕਿਹਾ ਕਿ ਇਸ ਸਭ ਦੇ ਮੱਦੇਨਜ਼ਰ 27 ਅਗਸਤ ਨੂੰ ਸਮੂਹਿਕ ਮੁਲਾਜ਼ਮ ਛੁੱਟੀ ਕਰ ਕੇ ਗੁਰਦਾਸਪੁਰ ਡੀ.ਸੀ. ਦਫਤਰ ਵਿਚ ਵੱਡੀ ਰੈਲੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਦੋ ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ
Ad Position 24