ਪਸ਼ੂ ਪਾਲਕ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਪਸ਼ੂਆਂ ਨੂੰ ਵੈਕਸੀਨ ਜ਼ਰੂਰ ਲਗਵਾਉਣ- ਡਾ: ਵਿਜੇ ਕੁਮਾਰ
ਪਠਾਨਕੋਟ, 26 ਅਗਸਤ (ਵਿਨੋਦ)- ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਤੇ ਵੈਟਨਰੀ ਸਰਵਿਸ ਪ੍ਰੋਵਾਈਡਰ ਵਲੋਂ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਦੇ ਬਚਾਅ ਤੋਂ ਟੀਕਾਕਰਨ ਲਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ ਨੇ ਕੀਤਾ।
ਪ
ਪਸ਼ੂਆਂ ਨੂੰ ਵੈਕਸੀਨ ਲਗਾਉਂਦੇ ਹੋਏ ਵੈਟਰਨਰੀ ਅਧਿਕਾਰੀ। ਤਸਵੀਰ: ਵਿਨੋਦ
20-08-2026
ਪਠਾਨਕੋਟ, 26 ਅਗਸਤ (ਵਿਨੋਦ)- ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਵਿਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਤੇ ਵੈਟਨਰੀ ਸਰਵਿਸ ਪ੍ਰੋਵਾਈਡਰ ਵਲੋਂ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਦੇ ਬਚਾਅ ਤੋਂ ਟੀਕਾਕਰਨ ਲਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ ਨੇ ਕੀਤਾ। ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ 68200 ਖੁਰਾਕਾਂ ਵੈਕਸੀਨ ਦੀਆਂ ਵੱਖ ਵੱਖ ਪਸ਼ੂ ਸੰਸਥਾਵਾਂ ਵਿਖੇ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ, ਇਹ ਵੈਕਸੀਨ ਸਿਰਫ਼ ਗੋਕੇ ਪਸ਼ੂਆਂ ਨੂੰ ਹੀ ਲਗਾਈ ਜਾਣੀ ਹੈ। ਡਾ: ਵਿਜੇ ਕੁਮਾਰ ਨੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਵੈਕਸੀਨ ਆਪਣੇ ਪਸ਼ੂਆਂ ਨੂੰ ਜਰੂਰ ਲਗਾਉਣ ਅਤੇ ਜੇਕਰ ਕੋਈ ਪਸ਼ੂ ਇਸ ਵੈਕਸੀਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਪਸ਼ੂ ਪਾਲਕ ਤੁਰੰਤ ਉਸ ਏਰੀਆ ਦੇ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਨਾਲ ਤਾਲਮੇਲ ਕਰਕੇ ਵੈਕਸੀਨ ਪਸ਼ੂ ਨੂੰ ਲਗਵਾਈ ਜਾਵੇ ।