14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜਾਬ ਮੇਨਲਾਈਨ ਚਰਚਿਜ਼ ਯੂਨਿਟੀ ਐਂਡ ਫੈਲੋਸ਼ਿਪ ਸਮਿਟ ਤਹਿਤ ਮਸੀਹੀ ਭਾਈਚਾਰੇ ਨੂੰ ਇਕ ਮਿਸ਼ਨ ’ਚ ਇਕੱਠੇ ਹੋਣ ਦਾ ਸੱਦਾ

ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਮੇਨਲਾਈਨ ਚਰਚਿਜ਼ ਯੂਨਿਟੀ ਐਂਡ ਫੈਲੋਸ਼ਿਪ ਸਮਿਟ 2026 ਤਹਿਤ ਮਸੀਹੀ ਭਾਈਚਾਰੇ ਦੀ ਏਕਤਾ, ਸਾਂਝ ਅਤੇ ਵਿਕਾਸ ਨੂੰ ਲੈ ਕੇ ਜਲੰਧਰ ਵਿਖੇ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਕੈਥੋਲਿਕ ਬਿਸ਼ਪ ਜੋਸ ਸੇਬਾਸਟਿਅਨ ਅਤੇ ਕੋਆਰਡੀਨੇਟਰ ਵਿਲੀਅਮ ਸਹੋਤਾ ਦੀ ਅਗਵਾਈ ਹੇਠ ਹੋਈ।

Ad Position 21
No active advertisement
ਮਸੀਹ ਸੰਮੇਲਨ ਸਬੰਧੀ ਬਿਸ਼ਪ ਜੋਸ ਸੇਬਾਸਟਿਅਨ ਨੂੰ ਸੱਦਾ ਦੇਣ ਮੌਕੇ ਪ੍ਰਿੰਸ ਮਸੀਹ, ਡਾ: ਰਾਕੇਸ਼ ਵਿਲੀਅਮ ਅਤੇ ਫਾਦਰ ਵਿਲੀਅਮ ਸਹੋਤਾ। ਅਜੀਤ ਤਸਵੀਰ 20-08-2026
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਪੰਜਾਬ ਮੇਨਲਾਈਨ ਚਰਚਿਜ਼ ਯੂਨਿਟੀ ਐਂਡ ਫੈਲੋਸ਼ਿਪ ਸਮਿਟ 2026 ਤਹਿਤ ਮਸੀਹੀ ਭਾਈਚਾਰੇ ਦੀ ਏਕਤਾ, ਸਾਂਝ ਅਤੇ ਵਿਕਾਸ ਨੂੰ ਲੈ ਕੇ ਜਲੰਧਰ ਵਿਖੇ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਕੈਥੋਲਿਕ ਬਿਸ਼ਪ ਜੋਸ ਸੇਬਾਸਟਿਅਨ ਅਤੇ ਕੋਆਰਡੀਨੇਟਰ ਵਿਲੀਅਮ ਸਹੋਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸੀ.ਐਨ.ਆਈ ਦੇ ਬਿਸ਼ਪ ਦਰਬਾਰਾ ਸਿੰਘ, ਫਾਦਰ ਮਾਈਕਲ ਐਨੀ, ਮੇਜਰ ਅਮਾਨੁਅਲ ਮਸੀਹ (ਸੈਲਵੇਸ਼ਨ ਆਰਮੀ) ਅਤੇ ਮੈਥੋਡਿਸਟ ਡਿਸਟ੍ਰਿਕਟ ਦੇ ਬਿਸ਼ਪ ਮਹਿੰਦਰ ਮਸੀਹ ਸਮੇਤ ਪੰਜਾਬ ਦੇ ਵੱਖ-ਵੱਖ ਚਰਚਾਂ ਦੇ ਬਿਸ਼ਪ ਅਤੇ ਧਾਰਮਿਕ ਆਗੂ ਸ਼ਾਮਿਲ ਹੋਏ। ਇਸ ਮੌਕੇ ਬਿਸ਼ਪਾਂ ਅਤੇ ਧਾਰਮਿਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮਸੀਹੀ ਭਾਈਚਾਰੇ ਨੂੰ ਇਕ ਵਿਸ਼ਵਾਸ, ਇਕ ਆਤਮਾ ਅਤੇ ਇਕ ਮਿਸ਼ਨ ਵਿਚ ਇਕੱਠੇ ਹੋ ਕੇ ਸਾਂਝੇ ਪਲੇਟਫਾਰਮ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਏਕਤਾ ਤੇ ਸਹਿਯੋਗ ਨਾਲ ਹੀ ਮਸੀਹ ਭਾਈਚਾਰੇ ਦਾ ਸਮਾਜਿਕ, ਧਾਰਮਿਕ ਅਤੇ ਨੌਜਵਾਨਾਂ ਨਾਲ ਜੁੜਿਆ ਵਿਕਾਸ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਹਰ ਸਾਲ ਕੈਟ ਕਮਿਸ਼ਨ ਦੇ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਸੰਮੇਲਨ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਵੀ 28 ਸਤੰਬਰ ਤੋਂ 1 ਅਕਤੂਬਰ ਤੱਕ ਦਾਣਾ ਮੰਡੀ ਗੁਰਦਾਸਪੁਰ ਵਿਖੇ ਹੋਣ ਵਾਲੇ ਸੰਮੇਲਨ ਲਈ ਆਲ ਇੰਡੀਆ ਕ੍ਰਿਸਚਨ ਯੂਥ ਦੇ ਪ੍ਰਧਾਨ ਪ੍ਰਿੰਸ ਮਸੀਹ ਵਲੋਂ ਪੰਜਾਬ ਦੇ ਸਾਰੇ ਬਿਸ਼ਪਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਪ੍ਰਿੰਸ ਮਸੀਹ ਨੇ ਬਿਸ਼ਪ ਜੋਸ ਸੇਬਸਟਿਅਨ ਨੂੰ ਵੀ ਗੁਰਦਾਸਪੁਰ ਦਾਣਾ ਮੰਡੀ ਵਿਖੇ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਇਸ ਸੱਦੇ ਨੂੰ ਮਸੀਹੀ ਆਗੂਆਂ ਵਿਚਕਾਰ ਏਕਤਾ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਅੰਤ ਵਿਚ ਪੰਜਾਬ ਭਰ ਦੇ ਮਸੀਹੀ ਭਾਈਚਾਰੇ ਨੂੰ ਆਪਸੀ ਭਾਈਚਾਰਕ ਸਾਂਝ, ਏਕਤਾ ਅਤੇ ਸਹਿਯੋਗ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਧੀਰਜ ਸਿੰਘ ਨੂੰ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ 30 ਨੂੰ
Ad Position 24