29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਹੈਰੋਇਨ ਸਮੇਤ ਕੀਤਾ ਕਾਬੂ

ਊਧਨਵਾਲ, 28 ਅਗਸਤ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਕੀ ਪੰਜਗਰਾਈਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏਐਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਗਸ਼ਤ ਕਰਦਿਆਂ ਪਿੰਡ ਬਹਾਦੁਰ ਹੁਸੈਨ ਤੋਂ ਖੋਜੇਵਾਲ ਨੂੰ ਜਾਂਦੇ ਲਿੰਕ ਰੋਡ ਰਾਹੀਂ ਇਕ ਮੋਨਾ ਵਿਅਕਤੀ ਸੜਕ ਕਿਨਾਰੇ ਖੜ੍ਹਾਾ ਸੀ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਯੱਕਦਮ ਤੇਜ ਕਦਮਾਂ ਨਾਲ ਤੁਰਨ ਲੱਗਾ ਤੇ ਉਸ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜ਼ੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਦੋਂ ਉਸ ਕੋਲ ਪੁਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਸ ਵਿਚ ਹੈਰੋਇਨ ਹੈ, ਜਿਸ ਦਾ ਵਜ਼ਨ 3.

Ad Position 21
No active advertisement
ਏਐਸਆਈ ਸੰਦੀਪ ਸਿੰਘ ਸਾਥੀ ਕਰਮਚਾਰੀਆਂ ਨਾਲ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ : ਪਰਗਟ ਸਿੰਘ 29-08-2026
ਊਧਨਵਾਲ, 28 ਅਗਸਤ (ਪਰਗਟ ਸਿੰਘ)-ਥਾਣਾ ਰੰਗੜ ਨੰਗਲ ਅਧੀਨ ਚੌਕੀ ਪੰਜਗਰਾਈਆਂ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏਐਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਗਸ਼ਤ ਕਰਦਿਆਂ ਪਿੰਡ ਬਹਾਦੁਰ ਹੁਸੈਨ ਤੋਂ ਖੋਜੇਵਾਲ ਨੂੰ ਜਾਂਦੇ ਲਿੰਕ ਰੋਡ ਰਾਹੀਂ ਇਕ ਮੋਨਾ ਵਿਅਕਤੀ ਸੜਕ ਕਿਨਾਰੇ ਖੜ੍ਹਾਾ ਸੀ ਜੋ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਯੱਕਦਮ ਤੇਜ ਕਦਮਾਂ ਨਾਲ ਤੁਰਨ ਲੱਗਾ ਤੇ ਉਸ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜ਼ੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਦੋਂ ਉਸ ਕੋਲ ਪੁਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਸ ਵਿਚ ਹੈਰੋਇਨ ਹੈ, ਜਿਸ ਦਾ ਵਜ਼ਨ 3.18 ਗ੍ਰਾਮ ਨਿਕਲਿਆ ਤੇ ਆਪਣਾ ਨਾਂਅ ਰਵਿੰਦਰ ਸਿੰਘ ਖੰਡ ਪੁੱਤਰ ਰਾਜਵਿੰਦਰ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਬਟਾਲਾ ਦੱਸਿਆ। ਇਸ ਖ਼ਿਲਾਫ਼ ਥਾਣਾ ਥਾਣਾ ਰੰਗੜ ਨੰਗਲ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਏਐਸਆਈ ਸੰਦੀਪ ਸਿੰਘ, ਏਐਸਆਈ ਯੂਨਸ, ਹੋਮ ਗਾਰਡ ਗੁਰਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਰੱਖੜੀਆਂ ਦੇ ਰੰਗਾਂ ਨਾਲ ਖਿੜਿਆ ਜੇ.ਯੂ.ਐੱਸ.ਐੱਸ. ਇੰਟਰਨੈਸ਼ਨਲ ਸਕੂਲ ਸੇਖਵਾਂ
Ad Position 24