ਭੁਪਿੰਦਰ ਸਿੰਘ ਲਾਡੀ, ਗੋਲਡੀ ਦਾਲਮ, ਪ੍ਰਤਾਪ ਭੱਟੀ, ਕੁਲਦੀਪ ਸਿੰਘ ਸੰਘੇੜਾ
ਕਿਲ੍ਹਾ ਲਾਲ ਸਿੰਘ, 28 ਅਗਸਤ (ਬਲਬੀਰ ਸਿੰਘ)-ਪੰਜਾਬ ਦੇ ਦਰਦ ਨੂੰ ਸਮਝਣਾ ਕੇਂਦਰੀ ਰਾਜਨੀਤਕ ਪਾਰਟੀਆਂ ਦੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਪੰਜਾਬ ਦੇ ਜਿੰਨੇ ਵੀ ਮਸਲੇ ਹਨ, ਉਹ ਸਾਰੇ ਪੰਜਾਬ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੱਲ ਕਰ ਸਕਦੀ ਹੈ ਤੇ ਪਹਿਲਾਂ ਵੀ ਬਣੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਪੰਜਾਬ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਿਆ ਹੈ। ਇਸ ਲਈ ਜੇਕਰ ਪੰਜਾਬ ਦਾ ਕਿਸੇ ਪਾਰਟੀ ਨੂੰ ਦਰਦ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਕ ਸੰਘਰਸ਼ੀ ਯੋਧਿਆ ਦੀ ਪਾਰਟੀ ਹੈ।
ਕਿਲ੍ਹਾ ਲਾਲ ਸਿੰਘ, 28 ਅਗਸਤ (ਬਲਬੀਰ ਸਿੰਘ)-ਪੰਜਾਬ ਦੇ ਦਰਦ ਨੂੰ ਸਮਝਣਾ ਕੇਂਦਰੀ ਰਾਜਨੀਤਕ ਪਾਰਟੀਆਂ ਦੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਪੰਜਾਬ ਦੇ ਜਿੰਨੇ ਵੀ ਮਸਲੇ ਹਨ, ਉਹ ਸਾਰੇ ਪੰਜਾਬ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੱਲ ਕਰ ਸਕਦੀ ਹੈ ਤੇ ਪਹਿਲਾਂ ਵੀ ਬਣੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੀ ਪੰਜਾਬ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਿਆ ਹੈ। ਇਸ ਲਈ ਜੇਕਰ ਪੰਜਾਬ ਦਾ ਕਿਸੇ ਪਾਰਟੀ ਨੂੰ ਦਰਦ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਕ ਸੰਘਰਸ਼ੀ ਯੋਧਿਆ ਦੀ ਪਾਰਟੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਾਬਕਾ ਸਰਪੰਚ ਭੁਪਿੰਦਰ ਸਿੰਘ ਲਾਡੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਦਵਿੰਦਰਜੀਤ ਸਿੰਘ ਗੋਲਡੀ ਦਾਲਮ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਪ੍ਰਤਾਪ ਭੱਟੀ ਸਰਵਾਲੀ ਅਤੇ ਜ਼ਿਲ੍ਹਾ ਸਕੱਤਰ ਡਾਕਟਰ ਕੁਲਦੀਪ ਸਿੰਘ ਸੰਘੇੜਾ ਨੇ ਕੀਤਾ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਝੂਠ ਦੀ ਬੁਨਿਆਦ ’ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਬਹੁਤ ਸਬਜਬਾਜ ਦਿਖਾਏ ਸਨ ਤੇ ਲੋਕਾਂ ਨੇ ਇਨ੍ਹਾਂ ’ਤੇ ਵਿਸ਼ਵਾਸ ਕਰਕੇ ਇਸ ਪਾਰਟੀ ਨੂੰ ਬੇਤਹਾਸ਼ਾ ਵੋਟਾਂ ਪਾ ਕੇ ਪੰਜਾਬ ’ਚ ਇਸ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਪੰਜਾਬੀਆਂ ਨੂੰ ਇਸ ਪਾਰਟੀ ਤੋਂ ਕੇਵਲ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ, ਪੰਜਾਬ ਦੇ ਲੋਕ ਤਰੱਕੀ ਚਾਹੁੰਦੇ ਹਨ, ਖੁਸ਼ਹਾਲ ਪੰਜਾਬ ਦੇਖਣਾ ਚਾਹੁੰਦੇ ਹਨ, ਇਸ ਲਈ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ, ਇਸ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਇਸ ਦੇ ਅੱਗੇ ਕੋਈ ਪਾਰਟੀ ਨਹੀਂ ਟਿਕੇਗੀ। ਹਲਕਾ ਫਤਹਿਗੜ੍ਹ ਚੂੜੀਆਂ ਤੋਂ ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਜਾਵੇਗਾ।