ਕਸ਼ਯਪ ਰਾਜਪੂਤ ਮਹਾਂ ਸਭਾ ਪੰਜਾਬ ਦੀ ਅਹਿਮ ਮੀਟਿੰਗ, ਸਰਕਾਰ ਪਾਸੋਂ ਭਲਾਈ ਬੋਰਡ ਬਣਾਉਣ ਤੇ ਹੋਰ ਮੰਗਾਂ ਰੱਖੀਆਂ
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਕਸ਼ਯਪ ਰਾਜਪੂਤ ਮਹਾਂ ਸਭਾ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਦੀ ਹਾਜ਼ਰੀ ਵਿਚ ਸੇਵਾ ਮੁਕਤ ਐਸ. ਐਮ.
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਕਸ਼ਯਪ ਰਾਜਪੂਤ ਮਹਾਂ ਸਭਾ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਦੀ ਹਾਜ਼ਰੀ ਵਿਚ ਸੇਵਾ ਮੁਕਤ ਐਸ.ਐਮ.ਓ. ਡਾ ਲਖਬੀਰ ਸਿੰਘ ਭਾਗੋਵਾਲੀਆ ਐਮ.ਡੀ. ਆਕਾਸ਼ ਹਸਪਤਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਿਰਾਸ਼ਾ ਦੇ ਆਲਮ ਵਿਚ ਡੁੱਬੀ ਬਰਾਦਰੀ ਦੇ ਆਗੂਆਂ ਨੇ ਸਰਕਾਰ ਪ੍ਰਤੀ ਸਖ਼ਤ ਰੋਸ ਜਤਾਇਆ ਕਿ ਪੰਜਾਬ ਵਿਚ ਸਾਰੀਆਂ ਬਰਾਦਰੀਆਂ ਦੇ ਭਲਾਈ ਬੋਰਡ ਬਣਾ ਕੇ ਉਨ੍ਹਾਂ ਦੇ ਆਗੂਆਂ ਨੂੰ ਢੁਕਵਾਂ ਮਾਣ ਸਨਮਾਨ ਦਿੱਤਾ ਗਿਆ ਹੈ, ਪਰ ਸੂਬੇ ’ਚ 15-16 ਲੱਖ ਵੋਟਾਂ ਦਾ ਆਧਾਰ ਰੱਖਣ ਵਾਲੀ ਅਤੇ ਜੁਝਾਰੂ ਕਸ਼ਯਪ ਰਾਜਪੂਤ/ਮਹਿਰਾ ਬਰਾਦਰੀ ਦੀ ਬੇਕਦਰੀ ਕਰਦਿਆਂ ਨਾ ਤਾਂ ਭਲਾਈ ਬੋਰਡ ਬਣਾਇਆ ਗਿਆ ਹੀ ਤੇ ਨਾ ਹੀ ਕਿਸੇ ਆਗੂ ਨੂੰ ਸਰਕਾਰ ਵਿਚ ਢੁਕਵੀਂ ਨੁਮਾਇੰਦਗੀ ਹੀ ਦਿੱਤੀ ਗਈ ਹੈ। ਆਗੂਆਂ ਨੇ ਸਥਾਨਕ ਵਿਧਾਇਕ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਮਜ਼ਬੂਤ ਆਧਾਰ ਵਾਲੇ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੀ ਅਪੀਲ ਕੀਤੀ ਕਿ ਕਸ਼ਯਪ ਰਾਜਪੂਤ/ਮਹਿਰਾ ਬਰਾਦਰੀ ਦਾ ਭਲਾਈ ਬੋਰਡ ਬਣਾਇਆ ਜਾਵੇ ਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਿਸੇ ਯੂਨੀਵਰਸਿਟੀ ਚੇਅਰ ਸਥਾਪਿਤ ਕੀਤੀ ਜਾਵੇ। ਇਸ ਮੌਕੇ ਸਰਵਸ੍ਰੀ ਡਾ. ਲਖਬੀਰ ਸਿੰਘ ਭਾਗੋਵਾਲੀਆ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਅਜ਼ਾਦਵਿੰਦਰ ਸਿੰਘ ਐਮ.ਸੀ., ਸਤਨਾਮ ਸਿੰਘ ਸੋਨੂੰ ਐਮ.ਸੀ., ਮਨਜੀਤ ਸਿੰਘ ਬੁਮਰਾਹ ਐਮ.ਸੀ., ਪਲਵਿੰਦਰ ਸਿੰਘ ਲੰਬੜਦਾਰ, ਹਰਪਾਲ ਸਿੰਘ ਭਾਗੋਵਾਲੀਆ, ਅਜੀਤ ਸਿੰਘ ਚੱਕੀ ਵਾਲੇ, ਰੋਸ਼ਨ ਲਾਲ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਕਮਲ ਸਟੂਡੀਓ, ਪ੍ਰੀਤਮ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ, ਰਿੰਕੂ ਰਾਜਾ, ਰੋਹਿਤ ਕੁਮਾਰ ਵਕੀਲ, ਬਲਦੇਵ ਸਿੰਘ, ਮਨਜੀਤ ਸਿੰਘ, ਲਖਬੀਰ ਸਿੰਘ ਆਦਿ ਆਗੂ ਹਾਜ਼ਰ ਸਨ।