ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਵਲੋਂ ਅਕਾਲੀ ਦਲ ਐਸ.ਸੀ. ਵਿੰਗ ਦੀ ਜ਼ਿਲ੍ਹਾ ਜਥੇਬੰਦੀ ਦੀ ਪਹਿਲੀ ਸੂਚੀ ਜਾਰੀ
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ. ਸੀ.
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇ. ਗੁਲਜ਼ਾਰ ਸਿੰਘ ਰਾਣੀਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਘੁੰਮਣ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਅਹੁਦੇਦਾਰ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ ਤੇ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਐਲਾਨ ਕੀਤੇ ਗਏ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨਾਂ ਵਿਚ ਸੁਰਜੀਤ ਸਿੰਘ ਬਿਜਲੀਵਾਲ, ਦੇਸਾ ਸਿੰਘ ਭੁੱਲਰ, ਕੁਲਵੰਤ ਸਿੰਘ ਗੁੱਜਰਪੁਰਾ, ਹੀਰਾ ਸਿੰਘ ਲੱਧਾਮੰਡਾ, ਨਰਿੰਦਰ ਸਿੰਘ ਵੀਲਾ ਬੱਜੂ, ਸ਼ੰਗਾਰ ਸਿੰਘ ਭਾਗੋਵਾਲ, ਸਤਨਾਮ ਸਿੰਘ ਉਮਰਪੁਰਾ, ਰਣਦੀਪ ਸਿੰਘ ਤੱਤਲਾ, ਰਣਜੀਤ ਸਿੰਘ ਰਾਣਾ ਚੌਲਚੱਕ, ਕਰਮ ਸਿੰਘ ਭੱਟੀ, ਨਿਰਮਲ ਸਿੰਘ ਮਾਹਲਾ, ਜ਼ਿਲ੍ਹਾ ਜਰਨਲ ਸਕੱਤਰਾਂ ਵਿਚ ਦਿਵਾਨ ਸਿੰਘ ਜੌੜਾ ਸੰਘਾ, ਤਰਲੋਕ ਸਿੰਘ ਕਾਸ਼ਤੀਵਾਲ, ਗੁਰਜੰਟ ਸਿੰਘ ਬਿਜਲੀਵਾਲ, ਹਰਦੇਵ ਸਿੰਘ ਬਾਜਪੁਰ, ਜਸਵਿੰਦਰ ਸਿੰਘ ਹਰੂਵਾਲ, ਹਰਦੀਪ ਸਿੰਘ ਵੈਰੋਨੰਗਲ, ਮੇਜਰ ਸਿੰਘ ਬਰਿਆਰ, ਜਤਿੰਦਰ ਸਿੰਘ ਡਡਵਾਂ, ਗੁਰਮੇਜ ਸਿੰਘ ਤੱਤਲਾ, ਜੋਗਾ ਸਿੰਘ ਸਲਾਹਪੁਰ, ਗੁਰਮੀਤ ਸਿੰਘ ਹਰਪੁਰਾ, ਗੁਰਦੀਪ ਸਿੰਘ ਦਾਨੇਵਾਲੀ, ਜ਼ਿਲ੍ਹਾ ਮੀਤ ਪ੍ਰਧਾਨਾਂ ਵਿਚ ਸਵਿੰਦਰ ਸਿੰਘ ਲੱਕੀ ਫਤਹਿਗੜ੍ਹ ਚੂੜੀਆਂ, ਸੁਖਵਿੰਦਰ ਸਿੰਘ ਜੋਧਾ ਕਿਲ੍ਹਾ ਲਾਲ ਸਿੰਘ, ਕਸ਼ਮੀਰ ਸਿੰਘ ਮਾਨਸੈਂਡਵਾਲ, ਗੋਬਿੰਦਾ ਸਿੰਘ ਬੱਜੂਮਾਨ, ਪ੍ਰਤਾਪ ਸਿੰਘ ਹਰਦੋਝੰਡੇ, ਵੀਰ ਸਿੰਘ ਸੇਖਵਾਂ, ਬਾਬਾ ਸਵਿੰਦਰ ਸਿੰਘ ਤੱਤਲਾ, ਹਰਜੀਤ ਸਿੰਘ ਦੂਨੀਆਂ ਸੰਧੂ, ਰਣਧੀਰ ਸਿੰਘ ਕੋਹਾੜ, ਸੱਜਣ ਸਿੰਘ ਕੰਡੀਲਾ, ਸੁੱਖ ਬੱਬਰੀ ਨੰਗਲ, ਸ਼ਮਸ਼ੇਰ ਸਿੰਘ ਲੀਲ ਕਲਾਂ, ਗੁਰਪਾਲ ਸਿੰਘ ਕੋਹਾੜ, ਸੁਰਜੀਤ ਸਿੰਘ ਜੈਤੋਸਰਜਾ, ਸੁਨੀਲ ਕੁਮਾਰ ਸੰਨੀ ਕਿਸ਼ਨਕੋਟ, ਜ਼ਿਲ੍ਹਾ ਪ੍ਰਚਾਰ ਸਕੱਤਰਾਂ ਵਿਚ ਜਸਬੀਰ ਸਿੰਘ ਭਾਗੋਵਾਲ, ਸੁਲੱਖਣ ਸਿੰਘ ਧੀਰਾ, ਦਲਜੀਤ ਸਿੰਘ ਕੋਟਲਾ ਸਰਫ, ਬਾਬਾ ਬਲਕਾਰ ਸਿੰਘ ਨੀਲ ਖੁਰਦ, ਸਰਬਜੀਤ ਸਿੰਘ ਗੋਗੀ ਧੀਰਾ, ਅਵਤਾਰ ਸਿੰਘ ਜੈਤੋਸਰਜਾ, ਦਿਲਬਾਗ ਸਿੰਘ ਸੱਲੋਪੁਰ, ਪ੍ਰਵੀਨ ਸਿੰਘ ਨੀਲ ਖੁਰਦ, ਸਰਬਜੀਤ ਸਿੰਘ ਹਰਦੋਝੰਡੇ, ਹੀਰਾ ਸਿੰਘ ਕੋਹਾੜ, ਪ੍ਰਗਟ ਸਿੰਘ ਸੈਦਮੁਬਾਰਕ, ਸੁਖਦੇਵ ਸਿੰਘ ਕਰਨਾਮਾ ਅਤੇ ਰਣਜੀਤ ਸਿੰਘ ਮਿਸ਼ਰਪੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਦੇ 10 ਸਾਲ ਦੇ ਰਾਜ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕੇ ਆਉਣ ਵਾਲਿਆਂ ਚੋਣਾਂ ਵਿਚ ਐਸ.ਸੀ. ਵਿੰਗ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਖਤ ਮਿਹਨਤ ਕਰਨਗੇ। ਇਸ ਮੌਕੇ ਸ਼ਮਸ਼ੇਰ ਸਿੰਘ ਚੀਮਾ, ਸਾਬਕਾ ਸਰਪੰਚ ਸੁਖਦੇਵ ਸਿੰਘ ਵੈਰੋਨੰਗਲ, ਅੰਗਰੇਜ਼ ਸਿੰਘ ਵੈਰੋਨੰਗਲ, ਕੁਲਵੰਤ ਸਿੰਘ ਲੱਧਾਮੰਡਾ ਆਦਿ ਹਾਜ਼ਰ ਸਨ।