ਪਿੰਡ ਬਸਰਾਵਾਂ ਪੰਚਾਇਤ ਨੇ ਸ਼ਮਸ਼ਾਨਘਾਟ ਦਾ ਕਾਰਜ ਆਰੰਭ ਕਰਵਾਇਆ
ਬਟਾਲਾ, 29 ਅਗਸਤ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ’ਚ ਪਿੰਡ ਬਸਰਾਵਾਂ ’ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ’ਚ ਮੱਜਬੀ ਸਿੱਖ ਤੇ ਇਸਾਈ ਭਾਈਚਾਰੇ ਦੀ ਨਵੀਂ ਬਣ ਰਹੀ ਸ਼ਮਸਾਨਘਾਟ ਦਾ ਕਾਰਜ ਪਿੰਡ ਦੇ ਸਰਪੰਚ ਸਤਨਾਮ ਸਿੰਘ ਤੇ ਸਮੂਹ ਪੰਚਾਇਤ ਵਲੋਂ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਬਲਾਕ ਸੰਮਤੀ ਮੈਬਰ, ਡਾ.
ਬਟਾਲਾ, 29 ਅਗਸਤ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ’ਚ ਪਿੰਡ ਬਸਰਾਵਾਂ ’ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ’ਚ ਮੱਜਬੀ ਸਿੱਖ ਤੇ ਇਸਾਈ ਭਾਈਚਾਰੇ ਦੀ ਨਵੀਂ ਬਣ ਰਹੀ ਸ਼ਮਸਾਨਘਾਟ ਦਾ ਕਾਰਜ ਪਿੰਡ ਦੇ ਸਰਪੰਚ ਸਤਨਾਮ ਸਿੰਘ ਤੇ ਸਮੂਹ ਪੰਚਾਇਤ ਵਲੋਂ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਬਲਾਕ ਸੰਮਤੀ ਮੈਬਰ, ਡਾ. ਜਗਬੀਰ ਸਿੰਘ ਧਰਮਸੋਤ, ਨੰਬਰਦਾਰ ਜਸਬੀਰ ਸਿੰਘ, ਬਲਵਿੰਦਰ ਸਿੰਘ ਮੈਂਬਰ ਪੰਚਾਇਤ, ਮਨਪ੍ਰੀਤ ਸਿੰਘ ਪੰਚ ਨੇ ਕਿਹਾ ਕਿ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ’ਚ ਪਿੰਡ ਬਸਰਾਵਾਂ ਦੇ ਸਾਰੇ ਵਿਕਾਸ ਕੰਮ ਕਰਵਾਏ ਜਾਣਗੇ। ਇਸ ਮੌਕੇ ਕਾਲ ਗੁਰਨਾਮ ਸਿੰਘ ਬੋਹੜੀ ਸਿੰਘ, ਸ਼ਰਮਾ ਮੈਂਬਰ ਪੰਚਾਇਤ, ਜੋਗਾ ਸਿੰਘ, ਕੁਲਵੰਤ ਸਿੰਘ ਲਾਡੀ, ਗੁਰਦੀਪ ਸਬਕਾ ਮੈਂਬਰ, ਬਖ਼ਸੀਸ ਸਿੰਘ ਸਾਬਕਾ ਮੈਂਬਰ ਪੰਚਾਇਤ, ਸੁਖਦੇਵ ਸਿੰਘ ਗੌਰਾ ਬਸਰਾਵਾ, ਬਲਕਾਰ ਸਿੰਘ, ਬਲਕਾਰ ਸਿੰਘ ਫੌਜੀ, ਮਗਤਾ ਸਿੰਘ ਆਦਿ ਹਾਜ਼ ਸਨ ।