31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੇਅਰਮੈਨ ਉਂਕਾਰ ਸਿੰਘ ਲਾਟੀ, ਸ਼ਮਸ਼ੇਰ ਸਿੰਘ ਕਾਹਲੋਂ, ਹਰਚਰਨ ਸਿੰਘ ਘਣੀਏ ਕੇ ਬਾਂਗਰ, ਹੈਰੀ ਸਰਕਾਰੀਆ, ਗੁਰਭੇਜ ਸਿੰਘ ਛਿਛਰੇਵਾਲ, ਲਵਰਾਜ ਸਿੰਘ ਪੰਨਵਾਂ, ਨਿਰਮਲ ਸਿੰਘ ਬੰਦੇਸ਼ਾ

ਫਤਹਿਗੜ੍ਹ ਚੂੜੀਆਂ, 29 ਅਗਸਤ (ਅਵਤਾਰ ਸਿੰਘ ਰੰਧਾਵਾ)-ਦਿੱਗਜ ਸਿਆਸਤਦਾਨ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਜਨ ਆਧਾਰ ਸਦਕਾ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ 2027 ਦੀ ਚੋਣ ’ਚ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਸੀਟ ਕਾਂਗਰਸ ਦੀ ਝੋਲੀ ਪਾਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕੇ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫਤਹਿਗੜ ਚੂੜੀਆਂ, ਸ਼ਮਸ਼ੇਰ ਸਿੰਘ ਕਾਹਲੋਂ ਕਾਲਾ ਅਫਗਾਨਾ, ਹਰਚਰਨ ਸਿੰਘ ਘਣੀਏ ਕੇ ਬਾਂਗਰ, ਹੈਰੀ ਸਰਕਾਰੀਆ, ਨੰਬਰਦਾਰ ਗੁਰਭੇਜ ਸਿੰਘ ਛਿਛਰੇਵਾਲ, ਸਾਬਕਾ ਸਰਪੰਚ ਲਵਰਾਜ ਸਿੰਘ ਪੰਨਵਾਂ ਤੇ ਸੀਨੀਅਰ ਕਾਂਗਰਸੀ ਆਗੂ ਸੈਕਟਰੀ ਨਿਰਮਲ ਸਿੰਘ ਬੰਦੇਸ਼ਾ ਫਤਹਿਗੜ੍ਹ ਚੂੜੀਆਂ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 30-08-2026
ਫਤਹਿਗੜ੍ਹ ਚੂੜੀਆਂ, 29 ਅਗਸਤ (ਅਵਤਾਰ ਸਿੰਘ ਰੰਧਾਵਾ)-ਦਿੱਗਜ ਸਿਆਸਤਦਾਨ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਜਨ ਆਧਾਰ ਸਦਕਾ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ 2027 ਦੀ ਚੋਣ ’ਚ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਸੀਟ ਕਾਂਗਰਸ ਦੀ ਝੋਲੀ ਪਾਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕੇ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਮਾਰਕੀਟ ਕਮੇਟੀ ਫਤਹਿਗੜ ਚੂੜੀਆਂ, ਸ਼ਮਸ਼ੇਰ ਸਿੰਘ ਕਾਹਲੋਂ ਕਾਲਾ ਅਫਗਾਨਾ, ਹਰਚਰਨ ਸਿੰਘ ਘਣੀਏ ਕੇ ਬਾਂਗਰ, ਹੈਰੀ ਸਰਕਾਰੀਆ, ਨੰਬਰਦਾਰ ਗੁਰਭੇਜ ਸਿੰਘ ਛਿਛਰੇਵਾਲ, ਸਾਬਕਾ ਸਰਪੰਚ ਲਵਰਾਜ ਸਿੰਘ ਪੰਨਵਾਂ ਤੇ ਸੀਨੀਅਰ ਕਾਂਗਰਸੀ ਆਗੂ ਸੈਕਟਰੀ ਨਿਰਮਲ ਸਿੰਘ ਬੰਦੇਸ਼ਾ ਫਤਹਿਗੜ੍ਹ ਚੂੜੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਲੱਗਣ ਦੀ ਦੇਰ ਹੈ, ਕਤਾਰਾਂ ਬੰਨ-ਬੰਨ ਕੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਲਈ ਕਮਰਕੱਸੇ ਕਰੀ ਬੈਠੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸ: ਬਾਜਵਾ ਦੇ ਮੋਢੇ ਨਾਲ ਮੋਢਾ ਜੋੜ ਕੇ 2027 ਮਿਸ਼ਨ ਨੂੰ ਪੂਰਾ ਕਰਨ ਲਈ ਦਿਨ-ਰਾਤ ਪਾਰਟੀ ਅੰਦਰ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਝਾਤ ਮਾਰੀਏ ਤਾਂ ਕਾਂਗਰਸ ਦੀ ਸਰਕਾਰ ਮੌਕੇ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਹੋਇਆ ਵਿਕਾਸ ਅੱਜ ਵੀ ਮੂੰਹ ਬੋਲਦਾ ਨਜ਼ਰ ਆ ਰਿਹਾ ਹੈ, ਜਦ ਕਿ ਅੰਦਰੂਨੀ ਤੌਰ ’ਤੇ ਵਿਰੋਧ ਰੱਖਣ ਵਾਲੀ ਮੌਜੂਦਾ ਸਰਕਾਰ ਨੇ ਕਾਂਗਰਸ ਦੀ ਸਰਕਾਰ ਦੇ ਸਮੇਂ ਚਲਦੇ ਹੋਏ ਪਿਛਲੇ ਵਿਕਾਸ ਕਾਰਜਾਂ ਨੂੰ ਸਿਰੇ ਨਾ ਚੜਾ ਕੇ ਵੱਡਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਮੁੜ ਕਾਂਗਰਸ ਪਾਰਟੀ ਦੇ ਰਾਜਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਵਲੋਂ ਜਥੇ. ਹਵਾਰਾ ਨੂੰ ਬਿਮਾਰ ਮਾਤਾ ਨਾਲ ਮਿਲਣ ਦੀ ਪੈਰੋਲ ਨਾ ਦੇਣਾ ਸਿੱਖ ਵਿਰੋਧੀ ਸਾਜਿਸ਼ ਕਰਾਰ ਅਗਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹਨ : ਆਗੂ
Ad Position 24