30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਣੀਮਹੇਸ਼ ਯਾਤਰਾ ਦੌਰਾਨ ਪਠਾਨਕੋਟੀਆ ਦਾ ਲੰਗਰ ਸ਼ਰਧਾਲੂਆਂ ਲਈ ਬਣਿਆ ਸਹਾਰਾ

ਪਠਾਨਕੋਟ, 29 ਅਗਸਤ (ਸੁਮਿਤ)-ਜੈ ਬਾਬਾ ਮਣੀ ਮਹੇਸ਼ ਕੈਲਾਸ਼ ਪਰਿਕਰਮਾ ਕਮੇਟੀ ਵਲੋਂ ਸ੍ਰੀ ਮਣੀਮਹੇਸ਼ ਯਾਤਰਾ ਦੌਰਾਨ ਇਸ ਵਾਰ ਵੀ ਪਠਾਨਕੋਟੀਆ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਹ ਲੰਗਰ ਕਮੇਟੀ ਦੇ ਪ੍ਰਧਾਨ ਗੁਰਦੀਪ ਚੰਦ ਦੀ ਅਗਵਾਈ ਹੇਠ ਪਿੰਡ ਕੁਰਾਨ੍ਹ ਜ਼ਿਲ੍ਹਾ ਚੰਬਾ ਵਿਖੇ ਲਗਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-08-2026
ਪਠਾਨਕੋਟ, 29 ਅਗਸਤ (ਸੁਮਿਤ)-ਜੈ ਬਾਬਾ ਮਣੀ ਮਹੇਸ਼ ਕੈਲਾਸ਼ ਪਰਿਕਰਮਾ ਕਮੇਟੀ ਵਲੋਂ ਸ੍ਰੀ ਮਣੀਮਹੇਸ਼ ਯਾਤਰਾ ਦੌਰਾਨ ਇਸ ਵਾਰ ਵੀ ਪਠਾਨਕੋਟੀਆ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਹ ਲੰਗਰ ਕਮੇਟੀ ਦੇ ਪ੍ਰਧਾਨ ਗੁਰਦੀਪ ਚੰਦ ਦੀ ਅਗਵਾਈ ਹੇਠ ਪਿੰਡ ਕੁਰਾਨ੍ਹ ਜ਼ਿਲ੍ਹਾ ਚੰਬਾ ਵਿਖੇ ਲਗਾਇਆ ਗਿਆ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਗੁਰਦੀਪ ਚੰਦ ਅਤੇ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਮਣੀਮਹੇਸ਼ ਯਾਤਰਾ ਦੇ ਸ਼ਰਧਾਲੂਆਂ ਲਈ ਵੱਖ-ਵੱਖ ਭੋਜਨ ਪਦਾਰਥਾਂ ਦਾ ਲੰਗਰ ਲਗਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਭੋਜਨ ਦੇ ਪ੍ਰਬੰਧ ਸਮੇਤ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਸਿਹਤ ਸਬੰਧੀ ਮੁਸ਼ਕਿਲ ਪੇਸ਼ ਆਉਣ ’ਤੇ ਤੁਰੰਤ ਸਹਾਇਤਾ ਮਿਲ ਸਕੇ। ਇਸ ਮੌਕੇ ਕਮੇਟੀ ਮੈਂਬਰ ਆਸ਼ੂ ਵਸ਼ਿਸ਼ਟ, ਰਾਕੇਸ਼ ਅਬਰੋਲ, ਰਵੀ ਸ਼ੰਕਰ, ਸਚਿਨ, ਦਲਜੀਤ, ਰਵਿੰਦਰ, ਕੁੱਕੀ ਹਲਵਾਈ, ਰਾਘਵ, ਬੰਟੀ, ਦੀਪੂ, ਸੁਰਿੰਦਰ, ਸ਼ਰਮਾ, ਗਗਨ, ਗੁਰਜਿੰਦਰ, ਸ਼ਾਮ, ਗੋਰਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੋਆਪਰੇਟਿਵ ਬੈਂਕ ਦੀ ਨਵੀਂ ਸ਼ਾਖਾ ਦਾ ਕੈਬਨਿਟ ਮੰਤਰੀ ਵਲੋਂ ਉਦਘਾਟਨ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ’ਤੇ ਵਿਸ਼ੇਸ਼ ਸੈਸ਼ਨ
Ad Position 24